ਬਰਨਾਲਾ ਟ੍ਰੈਫਿਕ ਪੁਲਿਸ ਨੇ ਝੁੱਗੀ ਝੋਪੜੀ ਵਾਲੇ ਬੱਚਿਆ ਨੂੰ ਵੰਡੀ ਲੋਹੜੀ

0
Prime khabar Punjab Lohri

ਬਰਨਾਲਾ 13 ਜਨਵਰੀ-ਸੀਨੀਅਰ ਪੁਲਿਸ ਕਪਤਾਨ ਬਰਨਾਲਾ ਸੰਦੀਪ ਕੁਮਾਰ ਮਲਿਕ ਅਤੇ ਡੀ,ਐਸ,ਪੀ ਟ੍ਰੈਫਿਕ ਸਰਦਾਰ ਕੁਲਵੰਤ ਸਿੰਘ ਅਤੇ ਡੀ,ਐਸ,ਪੀ ਸਿਟੀ ਸਰਦਾਰ ਸਤਵੀਰ ਸਿੰਘ ਬੈਂਸ ਜੀ ਦੇ ਦਿਸਾ ਨਿਰਦੇਸਾ ਹੇਠ ਟ੍ਰੈਫਿਕ ਇੰਚਾਰਜ ਬਰਨਾਲਾ ਸਰਦਾਰ ਰਣਧੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਝੁੱਗੀਆ ਝੋਪੜੀਆ ਵਾਲੇ ਅਨਾਥ ਬੱਚਿਆ ਨੂੰ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆ ਮੂੰਗਫਲੀ ਅਤੇ ਰਿਆਉੜੀਆ ਵੰਡੀਆ । ਰਣਧੀਰ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਤੇ ਚਲਦਿਆ ਸਾਨੂੰ ਹਮੇਸਾ ਕਿਰਤ ਕਰਕੇ ਵੰਡਕੇ ਛਕਣਾ ਚਾਹੀਦਾ। ਉਹਨਾ ਕਿਹਾ ਕਿ ਹਰ ਬੰਦਾ ਆਪਣੇ ਘਰ ਹਰ ਸਾਲ ਲੋਹੜੀ ਦੇ ਤਿਉਹਾਰ ਦੀ ਖੁਸੀ ਮਨਾਉਂਦਾ ਹੈ ਲੇਕਿਨ ਸਾਨੂੰ ਹਰ ਖੁਸੀ ਦੇ ਤਿਉਹਾਰ ਮੌਕੇ ਬੇ ਸਹਾਰਾ ਝੁੱਗੀ ਝੋਪੜੀਆ ਵਾਲੇ ਬੱਚਿਆ ਦੀ ਮੱਦਦ ਕਰਨੀ ਚਾਹੀਦੀ ਹੈ। ਇਸ ਮੌਕੇ ਸਰਦਾਰ ਰਣਧੀਰ ਸਿੰਘ ਨੇ ਕਿਹਾ ਪਿਛਲੇ ਬਹੁਤ ਸਾਲਾ ਤੋ ਇਹਨਾ ਬੱਚਿਆ ਨੂੰ ਬਿਜਲੀ ਬੋਰਡ ਦੇ ਭਾਨ ਸਿੰਘ ਪੇਧਨੀ ਇਹਨਾ ਨੂੰ ਫਰੀ ਪੜਾਈ ਕਰਾ ਰਹੇ ਹਨ। ਭਾਨ ਸਿੰਘ ਜੱਸੀ ਪੇਧਨੀ ਵੱਲੋ ਬਰਨਾਲਾ ਤੋ ਇਲਾਵਾ ਧਨੌਲਾ,ਸੇਰਪੁਰ,ਪਟਿਆਲਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਕੂਲ ਖੋਲੇ ਹੋਏ ਹਨ ਜੋ ਕਿ ਇਹਨਾ ਬੱਚਿਆ ਨੂੰ ਫਰੀ ਪੜਾਈ ਕਰਾ ਰਹੇ ਹਨ। ਟ੍ਰੈਫਿਕ ਇੰਚਾਰਜ ਰਣਧੀਰ ਸਿੰਘ ਨੇ ਕਿਹਾ ਕਿ ਗੁਰੂ ਘਰਾ ਚ ਤਾ ਪਹਿਲਾ ਹੀ ਬਹੁਤ ਪੈਸਾ ਹੈ ਸਾਨੂੰ ਹਮੇਸਾ ਲੋੜਵੰਦ ਬੱਚਿਆ ਦੀ ਮੱਦਦ ਕਰਨੀ ਚਾਹੀਦੀ ਹੈ।

About The Author

Leave a Reply

Your email address will not be published. Required fields are marked *