ਕਲੱਬ ਵੱਲੋਂ ਧੀਆਂ ਦਾ 11ਵਾਂ ਲੋਹੜੀ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ

31 ਨਵ ਜੰਮੀਆ ਬੱਚੀਆਂ ਦੇ ਪਰਿਵਾਰਾਂ ਨੂੰ ਕੀਤਾ ਗਿਆ ਸਨਮਾਨਿਤ
ਹੰਡਿਆਇਆ-13 ਜਨਵਰੀ-ਕਸਬਾ ਹੰਡਿਆਇਆ ਵਿਖੇ ਪਿਛਲੇ 11 ਸਾਲਾਂ ਤੋਂ ਹੰਡਿਆਇਆ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਲਗਾਤਾਰ ਨਵ ਜਮੀਆ ਬੱਚੀਆਂ ਲਈ ਧੀਆਂ ਦਾ ਲੋਹੜੀ ਮੇਲਿਆ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੰਡਿਆਇਆ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਧੀਆਂ ਦਾ 11ਵਾਂ ਲੋਹੜੀ ਮੇਲਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਕਲੱਬ ਵੱਲੋਂ 31 ਨਵ ਜੰਮੀਆ ਬੱਚੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਤਾਜਪੁਰੀਆ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਧੀਆਂ ਦਾ ਲੋਹੜੀ ਮੇਲਾ ਮਨਾਉਣ ਦਾ ਮਕਸਦ ਇਹ ਹੈ ਕਿ ਧੀਆਂ ਅਤੇ ਪੁੱਤਰਾਂ ਨੂੰ ਇੱਕ ਸਮਾਨ ਸਮਝਿਆ ਜਾਵੇ ਕਿਉਂਕਿ ਅੱਜ ਕੱਲ ਘਰ ਵਿੱਚ ਪੁੱਤਰ ਹੋਏ ਤੇ ਹਰ ਕੋਈ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਉਂਦਾ ਹੈ ਅਤੇ ਉਹਨਾਂ ਨੂੰ ਦੇਖਦੇ ਹੋਏ ਨਵ ਜੰਮੀਆ ਧੀਆਂ ਦਾ ਲੋਹੜੀ ਮੇਲਾ ਹੰਡਿਆਇਆ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਕਰਵਾਇਆ ਜਾਂਦਾ ਹੈ

ਇਸ ਮੌਕੇ ਬਰਨਾਲਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ,ਡਾਕਟਰ ਰੁਪੇਸ ਸਿੰਗਲਾ ,ਬਾਬਾ ਹਾਕਮ ਸਿੰਘ ਧਾਲੀਵਾਲ ,ਰਣਧੀਰ ਕੌਂਸਲ ਸਾਬਕਾ ਪੰਚਾਇਤ ਪ੍ਰਧਾਨ, ਗੁਰਦੀਪ ਸਿੰਘ ਬਾਠ ,ਬੂਟਾ ਸਿੰਘ ਧਾਲੀਵਾਲ, ਅਸ਼ੋਕ ਕੁਮਾਰ ਸ਼ਾਸਤਰੀ ,ਬਲਵਿੰਦਰ ਸਿੰਘ ਸਿੱਧੂ ,ਬਲਵੀਰ ਸਿੰਘ ਮਹਿਰਮੀਆ ,ਪਤਲੂ ਸਿੰਘ ,ਹਾਜੀ ਸ਼ੀਨਾ ਮਲਿਕ, ਭੋਲਾ ਸਿੰਘ ਖੱਬਲਪੱਟ, ਤੋਂ ਇਲਾਵਾ ਕਲੱਬ ਦੇ ਮੈਂਬਰ ਜਗਦੀਪ ਸਿੰਘ, ਜੋਨੀ ਸ਼ਰਮਾ ਅਮਰਜੀਤ ਗੌੜ, ਮੋਹਨ ਸਿੰਘ ਖਾਲਸਾ ,ਰਾਜਦੀਪ ਬਾਵਾ ,ਮਲਕੀਤ ਸਿੰਘ, ਚਮਕੌਰ ਸਿੰਘ ਘੁਮੰਡਾ, ਸੁਰੇਸ਼ ਕੁਮਾਰ, ਸੁਖਪਾਲ ਸਿੰਘ ਭਾਲੂ ਤੋਂ ਇਲਾਵਾ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ।
