“ਚਲਾਨਗੜ੍ਹ” ਬਣ ਗਿਆ ਚੰਡੀਗੜ੍ਹ

0
Prime khabar punjab Chd trafic

ਚੰਡੀਗੜ੍ਹ-06ਜਨਵਰੀ-ਚੰਡੀਗੜ੍ਹ ਵਿੱਚ ਟਰੈਫਿਕ ਪੁਲਿਸ ਵੱਲੋਂ ਸਾਲ 2024 ਦੌਰਾਨ ਰਿਕਾਰਡ ਤੋੜ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਹਨ। ਇਸ ਲਈ ਚੰਡੀਗੜ੍ਹ ਨੂੰ ਚਲਾਨਗੜ੍ਹ ਕਹਿਣਾ ਗਲਤ ਨਹੀਂ ਹੋਵੇਗਾ। ਸ਼ਹਿਰ ਦੇ ਹਰ ਚੌਂਕ ਤੇ ਕੈਮਰੇ ਲੱਗੇ ਹੋਣ ਕਾਰਨ ਵਾਹਣ ਚਾਲਕਾਂ ਦੀਆਂ ਛੋਟੀਆਂ ਛੋਟੀਆਂ ਗਲਤੀਆਂ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀਆਂ ਹਨ। ਜਿਸ ਕਾਰਨ ਟਰੈਫਿਕ ਪੁਲਿਸ ਵਾਹਨ ਚਾਲਕਾਂ ਦੇ ਚਲਾਨ ਧੜਾ ਧੜ ਕੱਟ ਰਹੀ ਹੈ। ਟਰੈਫਿਕ ਪੁਲਿਸ ਵੱਲੋਂ ਕੀਤੇ ਗਏ ਚਲਾਨਾਂ ਦੇ ਅੰਕੜੇ ਦੇਖੀਏ ਤਾਂ 1 ਜਨਵਰੀ 2024 ਤੋਂ 31 ਦਸੰਬਰ 2024 ਤੱਕ 985451 ਚਲਾਨ ਕੀਤੇ ਗਏ ਹਨ ਅਤੇ ਇਹਨਾਂ ਚਲਾਨਾਂ ਤੋਂ ਹੋਣ ਵਾਲੇ ਕਮਾਈ 23.03 ਕਰੋੜ ਰੁਪਏ ਤੱਕ ਪਹੁੰਚ ਗਈ।

About The Author

Leave a Reply

Your email address will not be published. Required fields are marked *