ਟਰਾਂਸਫਾਰਮਰ ਚੋਂ ਤੇਲ ਚੋਰੀ

ਹੰਡਿਆਇਆ-6ਜਨਵਰੀ-ਬੀਤੇ ਦਿਨੀ ਛੰਨਾ ਰੋਡ ਤੇ ਖੇਤ ਵਿੱਚ ਲੱਗੇ ਟਰਾਂਸਫਾਰਮਰ ਤੋਂ ਤੇਲ ਚੋਰੀ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਮਜੀ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸੈਦੋਪਤੀ ਹੰਡਾਇਆ ਨੇ ਦੱਸਿਆ ਕਿ ਚੋਰਾਂ ਦੁਆਰਾ ਖੇਤ ਵਿੱਚ ਲੱਗੇ ਟਰਾਂਸਫਾਰਮਰ ਵਿੱਚੋਂ ਤੇਲ ਚੋਰੀ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਪੁਲਿਸ ਚੌਂਕੀ ਅਤੇ ਬਿਜਲੀ ਬੋਰਡ ਨੂੰ ਕਰ ਦਿੱਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਇਹ ਕੰਮ ਨਸੇੜੀਆਂ ਦਾ ਲੱਗਦਾ ਹੈ, ਜੋ ਥੋੜੇ ਜਿਹੇ ਪੈਸੇ ਲਈ ਆਪਣੀ ਜਾਨ ਜੋਖਿਮ ਚ ਪਾ ਕੇ ਟਰਾਂਸਫਾਰਮਰ ਤੋਂ ਤੇਲ ਚੋਰੀ ਕਰਨ ਜਿਹਾ ਕੰਮ ਕਰਦੇ ਹਨ।ਉਹਨਾਂ ਨੇ ਅਜਿਹੇ ਚੋਰਾਂ ਤੇ ਨਕੇਲ ਕਸਣ ਲਈ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ।