“ਆਪ” ਕਰ ਰਹੀ ਪੰਜਾਬ ਤੇ ਦਿੱਲੀ ਦੇ ਕਿਸਾਨਾਂ ਨਾਲ ਵਿਸ਼ਵਾਸਘਾਤ

0
Prime khabar punjab TarunChung

ਕਿਸਾਨਾਂ ਨੂੰ ਦਿੱਲੀ ਵਿੱਚ ਕਮਰਸ਼ੀਅਲ ਰੇਟ ਤੇ ਬਿਜਲੀ ਕਿਉਂ ਦੇ ਰਹੀ ਹੈ

ਚੁੰਘ ਨੇ ਕਿਹਾ ਕਿ ਇਸ ਅਸਫਲਤਾ ਨੇ ਆਪ ਨੂੰ ਇੱਕ ਕਿਸਾਨ ਵਿਰੋਧੀ ਪਾਰਟੀ ਦੇ ਰੂਪ ਵਿੱਚ ਉਜਾਗਰ ਕਰ ਦਿੱਤਾ ਹੈ, ਜੋ ਕਿਸਾਨਾਂ ਨੂੰ ਮੋਦੀ ਸਰਕਾਰ ਦੁਆਰਾ ਉਹਨਾਂ ਲਈ ਦਿੱਤੇ ਜਾ ਰਹੇ ਸਹੀ ਲਾਭਾਂ ਤੋਂ ਵੰਚਿਤ ਕਰ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਦੀਆਂ ਨੀਤੀਆਂ ਨਾ ਕੇਵਲ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਬਲਕਿ ਝੂਠੀਆਂ ਗੱਲਾਂ ਅਤੇ ਖੋਖਲੇ ਵਾਦਿਆਂ ਨਾਲ ਦੇਸ਼ ਨੂੰ ਗੁਮਰਾਹ ਵੀ ਕਰ ਰਹੀਆਂ ਹਨ। ਉਹਨਾਂ ਕਿਹਾ ਜਦੋਂ ਕਾਂਗਰਸ ਅਤੇ ਆਪ ਇੱਕ ਦੂਜੇ ਉੱਪਰ ਦੋਸ਼ ਲਗਾਉਣ ਲੱਗੇ ਹੋਏ ਸਨ, ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨਗੀ ਵਾਲੀ ਐਨਡੀਏ ਸਰਕਾਰ ਨੇ ਖੇਤੀ ਖੇਤਰ ਦਾ ਬਜਟ ਵਿੱਚ ਕਈ ਗੁਣਾਂ ਵਾਧਾ ਕੀਤਾ ਹੈ। ਉਹਨਾਂ ਕਿਹਾ ਕਿ ਯੂਪੀ ਸਰਕਾਰ ਵੇਲੇ ਇਹ ਬਜਟ ਕੇਵਲ 20,000 ਕਰੋੜ ਰੁਪਏ ਦਾ ਸੀ, ਜਦੋਂ ਕਿ ਮੋਦੀ ਸਰਕਾਰ ਵਿੱਚ ਇਹ 1.5 ਲੱਖ ਕਰੋੜ ਤੋਂ ਵੱਧ ਦਾ ਹੋ ਚੁੱਕਾ ਹੈ। ਤਰੁਣ ਚੁਗ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਕਿ ਭਾਜਪਾ ਸ਼ਾਸਿਤ ਹਰਿਆਣਾ ਵਿੱਚ ਕਿਸਾਨਾਂ ਨੂੰ 24 ਫਸਲਾਂ ਤੇ ਐਮਐਸਪੀ ਦਿੱਤਾ ਜਾ ਰਹੀ ਹੈ, ਜਦੋਂ ਕਿ ਆਪਣੇ ਆਪ ਨੂੰ ਕਿਸਾਨਾਂ ਦੀ ਹਤੈਸ਼ੀ ਕਹਾਣ ਵਾਲੇ “ਆਪ” ਪਾਰਟੀ ਨੇ ਪੰਜਾਬ ਅਤੇ ਦਿੱਲੀ ਵਿੱਚ ਕਿਸਾਨਾਂ ਨੂੰ ਇਹੋ ਜਿਹੇ ਲਾਭ ਤੋਂ ਲਾਂਭੇ ਕਿਉਂ ਕੀਤਾ ਹੋਇਆ ਹੈ।

ਕੇਂਦਰ ਦੇ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਦੁਆਰਾ ਦਿੱਲੀ ਦੇ ਮੁੱਖ ਮੰਤਰੀ ਆਤਸ਼ੀ ਨੂੰ ਹਾਲ ਹੀ ਵਿੱਚ ਲਿਖੇ ਇੱਕ ਪੱਤਰ ਦਾ ਹਵਾਲਾ ਦਿੰਦੇ ਹੋਏ ਚੁੰਘ ਨੇ ਆਪ ਸਰਕਾਰ ਦੁਆਰਾ ਬੀਜ ਗ੍ਰਾਮਨ ਯੋਜਨਾ ਅਤੇ ਪੁਸ਼ਪ ਵਿਕਾਸ ਯੋਜਨਾ ਵਰਗੀਆਂ ਮਹਤਵਪੂਰਨ ਯੋਜਨਾਵਾਂ ਨੂੰ ਲਾਗੂ ਨਾ ਕਰਨ ਤੇ ਰੋਸ ਜਾਹਿਰ ਕੀਤਾ ਹੈ।

About The Author

Leave a Reply

Your email address will not be published. Required fields are marked *