ਮ੍ਰਿਤਕ ਘੋਸ਼ਿਤ ਵਿਅਕਤੀ ਹੋਇਆ ਜਿੰਦਾ

ਮੁੰਬਈ-03ਜਨਵਰੀ-ਮਹਾਰਾਸ਼ਟਰ ਦੇ ਕੋਲਾਪੁਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇੱਥੇ ਇੱਕ ਬਜ਼ੁਰਗ ਵਿਅਕਤੀ ਪਾਂਡੂਰੰਗ ਤਤਈਆ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਹਸਪਤਾਲ ਵਿੱਚ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਰ ਵਾਲੇ ਨੇ ਉਸਦੀ ਅੰਤਿਮ ਕਿਰਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਬਜ਼ੁਰਗ ਦੇ ਮ੍ਰਿਤਕ ਸਰੀਰ ਨੂੰ ਐਂਬੂਲੈਂਸ ਰਾਹੀਂ ਘਰ ਲਿਆਉਣ ਲੱਗੇ। ਰਸਤੇ ਵਿੱਚ ਐਂਬੂਲੈਂਸ ਇੱਕ ਵੱਡੇ ਟੋਏ ਵਿੱਚੋਂ ਲੰਘੇ ਜਿਸ ਨਾਲ ਐਬੂਲੈਂਸ ਵਿੱਚ ਬੈਠੇ ਸਾਰੇ ਵਿਅਕਤੀਆਂ ਨੂੰ ਬਹੁਤ ਜ਼ੋਰਦਾਰ ਝਟਕਾ ਲੱਗਾ। ਪ੍ਰੰਤੂ ਉਸ ਵਿੱਚ ਮੌਜੂਦ ਸਾਰੇ ਲੋਕਾਂ ਦੇ ਹੋਸ਼ ਉੱਡ ਗਏ, ਜਦੋਂ ਇਸ ਝਟਕੇ ਦੇ ਨਾਲ ਮ੍ਰਿਤਕ ਘੋਸ਼ਿਤ ਕੀਤਾ ਗਿਆ ਵਿਅਕਤੀ ਪਾਂਡੂਰੰਗ ਅਚਾਨਕ ਜਿਉਂਦਾ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਦੁਬਾਰਾ ਹਸਪਤਾਲ ਵਿੱਚ ਲਿਆਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਤੰਦਰੁਸਤ ਘੋਸ਼ਿਤ ਕੀਤਾ।
ਜਾਣਕਾਰੀ ਅਨੁਸਾਰ ਮਾਮਲਾ ਕਸਬਾ ਬਾਵੜਾ ਇਲਾਕੇ ਦਾ ਹੈ। ਜਿੱਥੇ 16 ਦਸੰਬਰ ਨੂੰ 65 ਸਾਲਾ ਪਾਡੋਰੰਗ ਨੂੰ ਸ਼ਾਮ ਦੇ ਸਮੇਂ ਅਚਾਨਕ ਚੱਕਰ ਆ ਗਏ। ਇਸੇ ਕਾਰਨ ਉਹ ਘਰ ਵਿੱਚ ਹੀ ਗਿਰ ਪਿਆ। ਦੱਸਿਆ ਗਿਆ ਕਿ ਉਸ ਨੂੰ ਹਾਰਟ ਅਟੈਕ ਆਇਆ ਹੈ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਗੰਗਾਵੀ ਸਥਿਤ ਹਸਪਤਾਲ ਵਿੱਚ ਲੈ ਗਏ। ਪ੍ਰੰਤੂ ਡਾਕਟਰਾਂ ਨੇ ਪਾਂਡੂਰੰਗ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਪਾਂਡੂਰੰਗ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹਨਾਂ ਲੋਕਾਂ ਨੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਸਨ। ਜਦੋਂ ਡਾਕਟਰ ਨੇ ਪਾਂਡੂਰੰਗ ਨੂੰ ਮ੍ਰਿਤਕ ਘੋਸ਼ਿਤ ਕਰਤਾ ਉਸ ਤੇ ਤਿੰਨ ਘੰਟਿਆਂ ਵਿੱਚ ਹਸਪਤਾਲ ਦੀਆਂ ਸਾਰੀਆਂ ਫਾਰਮੈਲਟੀਆਂ ਪੂਰੀਆਂ ਕੀਤੀਆਂ। ਫਿਰ ਐਬੂਲੈਂਸ ਬੁੱਕ ਕਰਵਾਈ। ਉਸ ਵਿੱਚ ਮ੍ਰਿਤਕ ਦੇਹ ਨੂੰ ਰੱਖਿਆ ਅਤੇ ਘਰ ਲੈ ਜਾਣ ਲੱਗੇ। ਐਂਬੂਲੈਂਸ ਵਿੱਚ ਪੋਤਾ ਰੋਹਿਤ ਅਤੇ ਹੋਰ ਰਿਸ਼ਤੇਦਾਰ ਵੀ ਸਨ। ਰਸਤੇ ਵਿੱਚ ਐਬੂਲੈਂਸ ਇੱਕ ਟੋਏ ਵਿੱਚੋਂ ਲੰਘੀ ਜਿਸ ਕਾਰਨ ਸਾਰਿਆਂ ਨੂੰ ਜੋਰਦਾਰ ਝਟਕਾ ਲੱਗੀ। ਅਸੀਂ ਦੇਖਿਆ ਕਿ ਪਾਂਡੂਰੰਗ ਦੀਆਂ ਉਂਗਲੀਆਂ ਸਰੀਰ ਵਿੱਚ ਹਲਚਲ ਹੋ ਰਹੀ ਹੈ। ਸਾਹ ਚੈੱਕ ਕੀਤੇ ਤਾਂ ਲੱਗਿਆ ਕਿ ਸਾਹ ਚੱਲ ਰਹੇ ਹਨ। ਇਸ ਲਈ ਅਸੀਂ ਤੁਰੰਤ ਉਸਨੂੰ ਹਸਪਤਾਲ ਲੈ ਕੇ ਪਹੁੰਚੇ। ਜਿੱਥੇ ਡਾਕਟਰਾਂ ਨੇ ਕਿਹਾ ਕਿ ਇਹ ਤਾਂ ਅਜੇ ਜਿੰਦਾ ਹੈ।