ਕੀ ਕਾਂਗਰਸ ਬੀਜੇਪੀ ਗਠਬੰਧਨ ਹੋਵੇਗਾ???

0
Prime khabar Punjab Ludhiana MC

ਲੁਧਿਆਣਾ -25 ਦਸੰਬਰ -ਬੀਤੇ ਦਿਨ ਲੁਧਿਆਣਾ ਨਗਰ ਨਿਗਮ ਦੇ 95 ਵਾਰਡ ਦੀਆਂ ਚੋਣਾਂ ਸੰਪੰਨ ਹੋਈਆਂ। ਜਿਸ ਵਿੱਚ ਆਮ ਆਦਮੀ ਪਾਰਟੀ ਦੇ 41, ਕਾਂਗਰਸ ਦੇ 30, ਬੀਜੇਪੀ ਦੇ 19, ਅਕਾਲੀ ਦੇ 2 ਅਤੇ 3 ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਬਹੁਮਤ ਲਈ 46 ਸੀਟਾਂ ਦੀ ਜਰੂਰਤ ਸੀ।ਪਰੰਤੂ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਪ੍ਰਾਪਤ ਨਹੀਂ ਹੋਈ। ਲੁਧਿਆਣਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾਰ ਨੇ ਵੀਡੀਓ ਕਾਨਫਰੰਸ ਰਾਹੀਂ ਲੁਧਿਆਣਾ ਦੀ ਜਨਤਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਿਸੇ ਵੀ ਪਾਰਟੀ ਕੋਲ ਪੂਰਨ ਬਹੁਮਤ ਨਹੀਂ ਹੈ।ਇਸ ਲਈ ਕਾਂਗਰਸ ਅਤੇ ਬੀਜੇਪੀ ਮਿਲ ਕੇ ਹਾਊਸ ਚਲਾਉਣਗੇ। ਪ੍ਰੰਤੂ ਜਦੋਂ ਇਸ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੋਂ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਅਜਿਹੀ ਕੋਈ ਸੂਚਨਾ ਨਹੀਂ ਹੈ ਪ੍ਰੰਤੂ ਜੇਕਰ ਲੋਕਲ ਲੀਡਰ ਕੁਝ ਅਜਿਹਾ ਸੋਚ ਰਹੇ ਹਨ ਤਾਂ ਜਲਦ ਹੀ ਸਾਹਮਣੇ ਆ ਜਾਵੇਗਾ। ਪ੍ਰੰਤੂ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਮੇਅਰ ਕਾਂਗਰਸ ਪਾਰਟੀ ਦਾ ਹੀ ਬਣੇ। ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ 1991 ਵਿੱਚ ਲੁਧਿਆਣਾ ਨਗਰ ਨਿਗਮ ਚੋਣਾਂ ਤੋਂ ਬਾਅਦ ਕੁਝ ਸ਼ਰਤਾਂ ਨਾਲ ਕਾਂਗਰਸ ਅਤੇ ਬੀਜੇਪੀ ਨੇ ਗਠਬੰਧਨ ਕੀਤਾ ਸੀ ਜੋ ਪੂਰੇ ਪੰਜ ਸਾਲ ਚਲਦਾ ਰਿਹਾ।ਪ੍ਰੰਤੂ ਹੁਣ ਗਠਬੰਧਨ ਕਿਹੜੀਆਂ ਸ਼ਰਤਾਂ ਤੇ ਹੋਵੇਗਾ ਅਤੇ ਕਿੰਨਾ ਸਮਾਂ ਚੱਲੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

About The Author

Leave a Reply

Your email address will not be published. Required fields are marked *