ਹਿੰਸਕ ਝੜਪ, ਲਹਿਰਾਈਆਂ ਗਈਆਂ ਤਲਵਾਰਾਂ

ਭੋਪਾਲ-24 ਦਸੰਬਰ -ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਜਹਾਂਗੀਰਾਬਾਦ ਇਲਾਕੇ ਵਿੱਚ ਦੋ ਸਮਦਾਇਆ ਵਿੱਚ ਹਿੰਸਕ ਚੜਪ ਨੇ ਪੂਰੇ ਇਲਾਕੇ ਵਿੱਚ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਦੋਨਾਂ ਧੜਿਆਂ ਵਿੱਚ ਪੱਥਰਬਾਜੀ ਅਤੇ ਤਲਵਾਰਬਾਜੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਅੱਧਾ ਦਰਜਨ ਤੋਂ ਜਿਆਦਾ ਲੋਕ ਗੰਭੀਰ ਰੂਪ ਨਾਲ ਜਖਮੀ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਦੀ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਭਾਰੀ ਪੁਲਿਸ ਵੱਲ ਤੈਨਾਤ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਫੈਜ ਖਾਨ ਨਾਮ ਦਾ ਇੱਕ ਵਿਅਕਤੀ ਤੇਜ ਰਫਤਾਰ ਨਾਲ ਗੱਡੀ ਚਲਾਉਂਦਾ ਹੋਇਆ ਸਿੱਖ ਪਰਿਵਾਰਾਂ ਦੇ ਗਲੀ ਵਿੱਚੋਂ ਗੁਜ਼ਰਿਆ ਸੀ। ਤੰਗ ਗਲੀਆਂ ਵਿੱਚ ਤੇਜ ਰਫਤਾਰ ਨਾਲ ਗੱਡੀ ਚਲਾਉਣ ਕਾਰਨ ਉਸ ਦੀ ਕੁਝ ਸਿੱਖਾਂ ਨਾਲ ਝੜਪ ਹੋ ਗਈ ਅਤੇ ਇਸ ਦੌਰਾਨ ਫੈਜ਼ ਖਾਨ ਨੇ ਆਪਣੇ ਗੱਡੀ ਵਿੱਚੋਂ ਛੁਰੀ ਨਮਾ ਤੇਜ ਹਥਿਆਰ ਕੱਢ ਕੇ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਦੋਨੋਂ ਸਮੁਦਾਇ ਵਿੱਚ ਤਨਾਓ ਵੱਧ ਗਿਆ ਅੱਜ ਸਵੇਰੇ ਇਹ ਤਨਾਓ ਹਿੰਸਕ ਝੜਪ ਵਿੱਚ ਬਦਲ ਗਿਆ।
ਜਹਾਂਗੀਰਾਬਾਦ ਇਲਾਕੇ ਵਿੱਚ ਪੁਰਾਣੀ ਗੱਲਾਂ ਮੰਡੀ ਸਥਿਤ ਹੈ। ਜਿੱਥੇ ਸਿੱਖ ਅਤੇ ਮੁਸਲਿਮ ਸਮੁਦਾਇ ਦੇ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਦੋਨਾਂ ਸਮੁਦਾਇਆਂ ਦੇ ਵਿੱਚ ਪਹਿਲਾਂ ਤੋਂ ਹੀ ਕੁਝ ਸਮਾਜਿਕ ਤਨਾਵ ਚੱਲ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਤਕਾਲ ਕਾਰਵਾਈ ਕਰਦੇ ਹੋਏ ਦੋਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਥਿਤੀ ਨੂੰ ਨਿਯੰਤਰਨ ਕਰਨ ਲਈ ਸਾਰੇ ਜਰੂਰੀ ਕਦਮ ਚੁੱਕੇ ਹਨ। ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਕਿਸੇ ਵੀ ਤਰਹਾਂ ਦੀ ਅਫਵਾਹ ਤੇ ਧਿਆਨ ਨਾ ਦੇਣ ਦੀ ਸਲਾਹ ਦਿੱਤੀ ਹੈ।