ਜਿਉਂਦਾ ਚੂਜਾ ਨਿਗਲਣ ਨਾਲ ਹੋਈ ਨੌਜਵਾਨ ਦੀ ਮੌਤ

0
Prime Khabar Punjab Chuja

ਪੋਸਟਮਾਰਟਮ ਦੇ ਬਾਅਦ ਡਾਕਟਰਾਂ ਦੇ ਉੱਡੇ ਹੋਸ਼

ਮ੍ਰਿਤਕ ਦੀ ਪਹਿਚਾਣ ਛਿੰਦਕਾਲੋ ਪਿੰਡ ਦੇ ਆਨੰਦ ਯਾਦਵ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਅਨੁਸਾਰ ਆਨੰਦ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਉਸਦੇ ਪਰਿਵਾਰ ਵਾਲਿਆਂ ਨੇ ਅੰਬਿਕਾਪੁਰ ਦੇ ਮੈਡੀਕਲ ਕਾਲਜ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਨਹਾਨ ਤੋਂ ਕੁਝ ਸਮੇਂ ਬਾਅਦ ਹੀ ਆਨੰਦ ਨੂੰ ਚੱਕਰ ਆਏ ਅਤੇ ਉਹ ਬੇਹੋਸ਼ ਹੋ ਗਿਆ।ਮੀਡੀਆ ਰਿਪੋਰਟ ਦੇ ਅਨੁਸਾਰ ਪਿੰਡ ਵਾਲਿਆਂ ਨੇ ਇਸ ਘਟਨਾ ਦੇ ਪਿੱਛੇ ਤੰਤਰ ਮੰਤਰ ਦਾ ਅੰਦੇਸ਼ਾ ਦੱਸਿਆ ਹੈ। ਕਿਹਾ ਜਾ ਰਿਹਾ ਹੈ ਕਿ ਆਨੰਦ ਬਾਪ ਨਾ ਬਣ ਸਕਣ ਦੀ ਸਮੱਸਿਆ ਨਾਲ ਜੂਝ ਰਿਹਾ ਸੀ। ਜਿਸ ਕਾਰਨ ਉਹ ਇੱਕ ਤਾਂਤਰਿਕ ਦੇ ਸੰਪਰਕ ਵਿੱਚ ਸੀ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜਿੰਦਾ ਚੂਜੇ ਨੂੰ ਨਿਗਲਣਾ ਸ਼ਾਇਦ ਕਿਸੇ ਅਨੁਸਠਾਨ ਨੂੰ ਕਰਨ ਦਾ ਹਿੱਸਾ ਹੋ ਸਕਦਾ ਹੈ, ਜਿਸ ਨੂੰ ਉਸਨੇ ਪਿਤਾ ਬਣਨ ਦੀ ਉਮੀਦ ਨਾਲ ਕੀਤਾ ਹੋਵੇ।

ਮੈਡੀਕਲ ਕਾਲਜ ਵਿੱਚ ਪੋਸਟਮਾਰਟਮ ਦੇ ਦੌਰਾਨ ਡਾਕਟਰਾਂ ਨੇ ਆਨੰਦ ਦੇ ਸਰੀਰ ਦੇ ਵਿੱਚੋਂ ਜਿੰਦਾ ਚੂਜਾ ਬਰਾਮਦ ਕੀਤਾ। ਪੋਸਟਮਾਰਟਮ ਕਰਨ ਵਾਲੇ ਡਾਕਟਰ ਸੰਟੂ ਬਾਗ ਨੇ ਕਿਹਾ ਕਿ “ਮੈਨੇ ਆਪਣੇ ਪੂਰੇ ਕੈਰੀਅਰ ਵਿੱਚ 15 ਹਜਾਰ ਤੋਂ ਜਿਆਦਾ ਪੋਸਟਮਾਰਟਮ ਕੀਤੇ ਹਨ ਪਰੰਤੂ ਅਜਿਹਾ ਮਾਮਲਾ ਪਹਿਲੀ ਵਾਰ ਦੇਖਿਆ ਹੈ” । ਇਹ ਬਹੁਤ ਹੈਰਾਨ ਕਰ ਦੇਨ ਵਾਲੀ ਘਟਨਾ ਸੀ। ਡਾਕਟਰਾਂ ਦੇ ਮੁਤਾਬਕ 20 ਸੈਂਟੀਮੀਟਰ ਲੰਬੇ ਚੂਜੇ ਨੇ ਆਨੰਦ ਦੀ ਸਾਂਹ ਨਾਲੀ ਅਤੇ ਭੋਜਨ ਨਾਲੀ ਨੂੰ ਬਲੋਕ ਕਰ ਦਿੱਤਾ ਸੀ। ਜਿਸ ਕਾਰਨ ਦਮ ਘੁੱਟਣ ਨਾਲ ਆਨੰਦ ਦੀ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਦੀ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਪਿੱਛੇ ਅਸਲੀ ਵਜਹਾ ਅਤੇ ਤੰਤਰ ਮੰਤਰ ਦੀਆਂ ਗੱਲਾਂ ਦੀ ਸੱਚਾਈ ਨੂੰ ਜਾਂਚ ਕੀਤੀ ਜਾ ਰਹੀ ਹੈ। ਇਸ ਅਜੀਬੋ ਗਰੀਬ ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।

About The Author

Leave a Reply

Your email address will not be published. Required fields are marked *