ਹੰਡਿਆਇਆ ਚੋਣਾਂ:  ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਵਾਰਡ ਨੰਬਰ ਸੱਤ ਦੇ ਉਮੀਦਵਾਰ ਮਹਿੰਦਰ ਕੌਰ ਨੂੰ ਦਿੱਤਾ ਜੇਤੂ ਕਰਾਰ

0
Prime khabar Punjab High

ਹੰਡਿਆਇਆ -15 ਦਸੰਬਰ- ਨਗਰ ਪੰਚਾਇਤ ਹੰਡਿਆਇਆ ਦੇ ਚੋਣਾਂ ਵਿੱਚ ਵਾਰਡ ਨੰਬਰ ਸੱਤ ਦੇ ਕਾਂਗਰਸ ਉਮੀਦਵਾਰ ਅਮਨਦੀਪ ਕੌਰ ਪਤਨੀ ਜਸਵਿੰਦਰ ਸਿੰਘ ਤੇ ਕਾਗਜ਼ ਰੱਦ ਕਰਨ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਸੀ।ਅੱਜ ਅਮਨਦੀਪ ਕੌਰ ਵੱਲੋਂ ਪਾਈ ਗਈ ਪਟੀਸ਼ਨ ਨੂੰ ਹਾਈ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਇੱਥੇ ਦੱਸਣ ਯੋਗ ਹੈ ਕਿ ਜਿਲ੍ਹਾ ਬਰਨਾਲਾ ਪ੍ਰਸ਼ਾਸਨ ਵੱਲੋਂ ਵਾਰਡ ਨੰਬਰ ਸੱਤ ਤੋਂ ਕਾਂਗਰਸ ਉਮੀਦਵਾਰ ਅਮਨਦੀਪ ਕੌਰ ਦੇ ਕਾਗਜ ਰੱਦ ਕਰ ਦਿੱਤੇ ਗਏ ਸਨ ਕਿਉਂਕਿ ਉਹਨਾਂ ਤੇ ਸ਼ਿਕਾਇਤ ਸੀ ਕਿ ਉਹਨਾਂ ਨੇ ਘਰ ਦੇ ਬਾਹਰ ਗਲੀ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਵਾਰਡ ਨੰਬਰ ਸੱਤ ਦੇ ਦੂਜੇ ਉਮੀਦਵਾਰ ਮਹਿੰਦਰ ਕੌਰ ਨੂੰ ਬਿਨਾਂ ਵਿਰੋਧ ਤੋਂ ਜੇਤੂ ਕਰਾਰ ਦੇ ਦਿੱਤਾ ਗਿਆ ਹੈ।

About The Author

Leave a Reply

Your email address will not be published. Required fields are marked *