ਜਲੰਧਰ ਵਿੱਚ ਹੋਈ ਫਾਇਰਿੰਗ

ਚੁਣਾਵੀ ਮਾਹੌਲ ਵਿੱਚ ਹੋਈ ਫਾਇਰਿੰਗ ਦੋ ਦੀ ਹਾਲਤ ਗੰਭੀਰ
ਜਲੰਧਰ-15 ਦਸੰਬਰ- ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਨਗਰ ਨਿਗਮ ਚੁਣਾਵ ਦੇ ਮਾਹੌਲ ਵਿੱਚ ਫਾਇਰਿੰਗ ਦੀ ਖਬਰ ਹੈ। ਇਸ ਫਾਇਰਿੰਗ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਹਨ। ਜਿਨਾਂ ਦੇ ਨਾਮ ਹਨੀ ਚਹਿਲ ਅਤੇ ਕਰਨਵੀਰ ਹੈ। ਦੋਨਾਂ ਦੀ ਹਾਲਤ ਗੰਭੀਰ ਹੈ ਅਤੇ ਦੋਨਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਗੋਲੀ ਮਾਰਨ ਵਾਲੇ ਦੀ ਪਹਿਚਾਨ ਗੁਰਵਿੰਦਰ ਬਾਬਾ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਮੋਤੀ ਸਿੰਘ ਨਗਰ ਵਿੱਚ ਹੋਈ ਹੈ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਉਸਦੀ ਜਾਂਚ ਕਰ ਰਹੀ ਹੈ।