ਹੰਡਿਆਇਆ ਚੋਣਾਂ: ਸਾਜਿਸ਼ ਤਹਿਤ ਕੀਤੇ ਕਾਗਜ਼ ਰੱਦ : ਐਮਐਲਏ ਕਾਲਾ ਢਿੱਲੋ

–ਕਾਗਜ਼ ਰੱਦ ਕੀਤੇ ਜਾਣ ਕਾਰਨ ਹਾਈ ਕੋਰਟ ਜਾਣ ਦਾ ਲਿਆ ਫੈਸਲਾ
ਹੰਡਿਆਇਆ -15 ਦਸੰਬਰ- ਨਗਰ ਪੰਚਾਇਤ ਹੰਡਿਆਇਆ ਦੇ ਵਾਰਡ ਨੰਬਰ 7 ਤੋਂ ਉਮੀਦਵਾਰ ਅਮਨਦੀਪ ਕੌਰ ਪਤਨੀ ਜਸਵਿੰਦਰ ਸਿੰਘ ਦੇ ਕਾਗਜਾਂ ਨੂੰ ਰਿਟਰਨਿੰਗ ਅਫ਼ਸਰ ਬਰਨਾਲਾ ਨੇ 13 ਦਸੰਬਰ 2024 ਨੂੰ ਇਤਰਾਜ਼ ਲਗਾ ਕੇ ਰੱਦ ਕਰ ਦਿੱਤੇ । ਜਿਸ ਦੇ ਵਿਰੋਧ ਵਿੱਚ ਅੱਜ ਹੰਡਿਆਇਆ, ਉਮੀਦਵਾਰ ਅਮਨਦੀਪ ਕੌਰ ਦੇ ਘਰ ਕਾਂਗਰਸ ਪਾਰਟੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿਲੋਂ ਅਤੇ ਬਲਾਕ ਪ੍ਰਧਾਨ ਮਹੇਸ ਕੁਮਾਰ ਲੋਟਾ ਨੇ ਪ੍ਰੈਸ ਕਾਨਫਰੰਸ ਕਰਕੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਨਾਹਰੇਬਾਜੀ ਕਰਦਿਆਂ ਕਿਹਾ ਕੇ ਸਾਡੀ ਪਾਰਟੀ ਦੀ ਉਮੀਦਵਾਰ ਅਮਨਦੀਪ ਕੌਰ ਦੇ ਬਿਨਾਂ ਠੋਸ ਕਾਰਨ ਅਤੇ ਐਨ ਓ ਸੀ ਦਿੱਤੇ ਹੋਣ ਦੇ ਬਾਵਜੂਦ ਧੱਕੇ ਨਾਲ ਕਾਗਜ਼ ਰੱਦ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਹਿੰਦਰ ਕੌਰ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਅੱਗੇ ਬੋਲਦਿਆਂ ਉਹਨਾਂ ਕਿਹਾ ਕੇ ਰਿਟਰਨਿੰਗ ਅਫ਼ਸਰ ਜਿਸ ਡੱਗ ਦਾ ਇਤਰਾਜ ਲਾਉਂਦੇ ਹਨ ਉਹ ਇਸ ਦਾ ਹੈ ਹੀ ਨਹੀਂ ਇਸੇ ਦੇ ਘਰ ਦਾ ਪਾਣੀ ਸਿੱਧਾ ਨਾਲੀ ਵਿੱਚ ਪੈਂਦਾ ਹੈ। ਕਲਰਕ ਅਵਤਾਰ ਸਿੰਘ ਨੇ ਦੂਜੇ ਉਮੀਦਵਾਰ ਦੀ ਸ਼ਿਕਾਇਤ ਉੱਤੇ ਕਾਰਜ ਸਾਧਕ ਅਫ਼ਸਰ ਵਿਸ਼ਾਲ ਦੀਪ ਸਾਜਿਸ਼ ਤਹਿਤ ਰੱਦ ਕਰਵਾਉਣ ਦੀ ਰਿਟਰਨਿੰਗ ਅਫ਼ਸਰ ਨੂੰ ਸਿਫਾਰਸ ਕੀਤੀ ਜੋ ਕੇ ਸਰਕਾਰ ਵੱਲੋਂ ਆਵਦਾ ਉਮੀਦਵਾਰ ਜੇਤੂ ਘੋਸ਼ਿਤ ਕਰਨ ਲਈ ਕੀਤਾ ਹੈ। ਲੋਕਤੰਤਰ ਦਾ ਗਲਾ ਘੁੱਟਕੇ ਸਰਕਾਰ ਨੇ ਲੋਕ ਵਿਰੋਧੀ ਫ਼ੈਸਲਾ ਕੀਤਾ ਹੈ। ਇਸ ਦੀ ਅਸੀਂ ਹਾਈਕੋਰਟ ਵਿੱਚ ਰਿੱਟ ਦਾਇਰ ਕਰਕੇ ਨਵੇਂ ਕਾਨੂੰਨ 255 ਤਹਿਤ ਪਰਚਾ ਦਰਜ ਕਰਵਾਵਾਂਗੇ। ਇਸ ਕਾਰਨ ਸਰਕਾਰ ਖਿਲਾਫ ਨਗਰ ਹੰਡਿਆਇਆ ਦੇ ਵੋਟਰਾਂ ਵਿੱਚ ਰੋਸ ਵੱਧ ਰਿਹਾ ਹੈ। ਇਸ ਮੌਕੇ ਉਮੀਦਵਾਰ ਅਮਨਦੀਪ ਕੌਰ, ਜਸਵਿੰਦਰ ਸਿੰਘ, ਸੁਖਪਾਲ ਸਿੰਘ, ਬੀਰਬਲ ਸਿੰਘ, ਜਗਦੇਵ ਕੌਰ, ਓਮ ਸਿੰਘ, ਨਿਰਮਲ ਸਿੰਘ ਸਿੱਧੂ, ਹਰਮਨ ਸਿੰਘ, ਪਰਮਜੀਤ ਸਿੰਘ ਸਹਿਣਾ, ਬਲਦੇਵ ਸਿੰਘ ਮਹਿਲ ਕਲਾਂ ਆਦਿ ਸਮੇਤ ਹੋਰ ਪਾਰਟੀ ਵਰਕਰ ਤੇ ਆਗੂ ਹਾਜਰ ਸਨ।