ਸਮਾਜ ਸੇਵੀ ਸੰਸਥਾਵਾਂ ਨੇ ਇੰਸਪੈਕਟਰ ਬਲਜੀਤ ਸਿੰਘ, ਸਮਾਜ ਸੇਵੀ ਸਚਿਨ ਸੂਦ ਅਤੇ ਬੱਬੂ ਅਗਰਵਾਲ ਦਾ ਕੀਤਾ ਸਨਮਾਨ

ਬੇਟੀ ਆਨਯਾ ਸੂਦ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਹੋਵੇਗੀ ਧੀਆਂ ਦੀ ਲੋਹੜੀ
ਹੰਡਿਆਇਆ-14 ਦਸੰਬਰ-ਪ੍ਰੋਗਰੈਸਿਵ ਸੀਨੀਅਰ ਸਿਟੀਜਨ ਸੋਸਾਇਟੀ, ਮੁਹੱਲਾ ਕਮੇਟੀ ਕ੍ਰਿਸ਼ਨਾ ਗਲੀ, ਸੂਰਿਆਵੰਸ਼ੀ ਖੱਤਰੀ ਸਭਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਨਾਲਾ ਨੇ ਸਾਂਝੇ ਤੌਰ ਤੇ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਆਯੋਜਿਤ ਕੀਤੇ ਸਮਾਗਮ ਮੌਕੇ ਸੀ ਆਈ ਸਟਾਫ਼ ਹੰਡਿਆਇਆ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਬੇਟੀ ਆਨਯਾ ਸੂਦ ਯਾਦਗਾਰੀ ਕਮੇਟੀ ਬਰਨਾਲਾ ਦੇ ਸਰਪ੍ਰਸਤ ਸਮਾਜ ਸੇਵੀ ਅਤੇ ਕਾਰੋਬਾਰੀ ਸਚਿਨ ਸੂਦ ਅਤੇ ਕਨਵੀਨਰ ਬੱਬੂ ਅਗਰਵਾਲ ਦਾ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰੂਪ ਅਤੇ ਲੋਈ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਮਾਜ ਸੇਵੀ ਸੁਖਵਿੰਦਰ ਭੰਡਾਰੀ ਨੇ ਕਿਹਾ ਕਿ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ਼ ਸੀ ਆਈ ਸਟਾਫ਼ ਹੰਡਿਆਇਆ ਨੂੰ ਨਸ਼ਿਆਂ ਦੇ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣ ਲਈ ਅਤੇ ਧੀਆਂ ਦੀ ਲੋਹੜੀ ਮੌਕੇ ਵਿਸ਼ੇਸ਼ ਯੋਗਦਾਨ ਪਾਉਣ ਸਦਕਾ, ਸਮਾਜ ਸੇਵੀ ਸਚਿਨ ਸੂਦ ਅਤੇ ਬੱਬੂ ਅਗਰਵਾਲ ਨੂੰ ਧੀਆਂ ਦੀ ਲੋਹੜੀ ਦੇ ਮੇਲੇ ਚ ਪਾਏ ਜਾ ਰਹੇ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਇੰਸਪੈਕਟਰ ਬਲਜੀਤ ਸਿੰਘ, ਸਚਿਨ ਸੂਦ ਅਤੇ ਬੱਬੂ ਅਗਰਵਾਲ ਨੇ ਨਵਜੰਮੀਆਂ ਧੀਆਂ ਦੀ ਲੋਹੜੀ ਨੂੰ ਯਾਦਗਾਰੀ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ । ਇਸ ਮੌਕੇ ਵਿਸ਼ੇਸ਼ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਨਵਜੰਮੀਆਂ ਧੀਆਂ ਦੀ ਲੋਹੜੀ ਬੇਟੀ ਆਨਯਾ ਸੂਦ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਹੋਵੇਗੀ। ਇਸ ਦੌਰਾਨ ਰਾਜੇਸ਼ ਭੂਟਾਨੀ, ਪੀ ਡੀ ਸ਼ਰਮਾ, ਰਾਕੇਸ਼ ਜਿੰਦਲ ਐਮ ਡੀ ਜਿੰਦਲ ਸਟੀਲ ਇੰਡਸਟਰੀਜ਼, ਪ੍ਰਿੰਸੀਪਲ ਰਾਕੇਸ਼ ਗਰਗ, ਕੇਵਲ ਕ੍ਰਿਸ਼ਨ, ਰਾਜਿੰਦਰ ਜਿੰਦਲ, ਜਗਸੀਰ ਸਿੰਘ ਮਾਛੀਕੇ ਤੋਂ ਇਲਾਵਾ ਸੀ ਆਈ ਸਟਾਫ਼ ਹੰਡਿਆਇਆ ਵੱਲ੍ਹੋਂ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ, ਸਬ ਇੰਸਪੈਕਟਰ ਹਰਪਿੰਦਰਜੋਤ ਸਿੰਘ, ਏ ਐਸ ਆਈ ਭੂਪਿੰਦਰ ਸਿੰਘ, ਏ ਐਸ ਆਈ ਪਰਮਿੰਦਰ ਸਿੰਘ, ਏ ਐਸ ਆਈ ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।