ਚੋਣਾਂ ਲੜਨ ਲਈ ਐਨਓਸੀ ਦੀ ਨਹੀਂ ਹੈ ਜਰੂਰਤ

ਹੰਡਿਆਇਆ -12 ਦਸੰਬਰ– ਨਗਰ ਪੰਚਾਇਤ ਹੰਡਿਆਇਆ ਦੇ ਐਮਸੀ ਦੀਆਂ ਚੋਣਾਂ ਵਿੱਚ ਖੜੇ ਹੋਣ ਲਈ ਉਮੀਦਵਾਰਾਂ ਦੁਆਰਾ ਐਨਓਸੀ ਦੀ ਕਾਪੀ ਪ੍ਰਾਪਤ ਕਰਨ ਲਈ ਘਰਾਂ ਦੇ ਟੈਕਸ ਆਦੀ ਭਰੇ ਜਾ ਰਹੇ ਹਨ। ਜਿਸ ਨਾਲ ਨਗਰ ਪੰਚਾਇਤ ਹੰਡਾਇਆ ਨੂੰ ਵਧੀਆ ਵਸੂਲੀ ਹੋ ਰਹੀ ਹੈ ਪਰੰਤੂ ਕਾਰਜ ਸਾਧਕ ਅਫਸਰ ਐਨਓਸੀ ਤੇ ਸਾਈਨ ਕਰਨ ਲਈ ਦਫਤਰ ਵਿੱਚ ਹਾਜ਼ਰ ਨਹੀਂ ਹੋ ਰਹੇ। ਜਾਣਕਾਰਾਂ ਅਨੁਸਾਰ ਕਾਰਜ ਸਾਧਕ ਅਫਸਰ ਕੇਵਲ 10 ਤਰੀਕ ਨੂੰ ਹੀ ਕੁਝ ਸਮੇਂ ਲਈ ਨਗਰ ਪੰਚਾਇਤ ਦਫਤਰ ਵਿੱਚ ਪਹੁੰਚੇ ਸਨ ਅਤੇ ਕੁਝ ਉਮੀਦਵਾਰਾਂ ਦੇ ਐਨਓਸੀ ਤੇ ਹੀ ਦਸਤਖਤ ਕੀਤੇ ਸਨ। ਹੁਣ ਉਮੀਦਵਾਰਾਂ ਨੂੰ ਖਦਸਾ ਹੈ ਕੀ ਫਾਈਲ ਤਿਆਰ ਕਰਕੇ ਜਮਾ ਕਰਨ ਉਪਰੰਤ ਐਨ ਓਸੀ ਦਾ ਕੋਈ ਰੋੜਾ ਨਾ ਅਟਕਾ ਦਿੱਤਾ ਜਾਵੇ। ਜਦੋਂ ਇਸ ਬਾਰੇ ਐਸਡੀਐਮ ਸਾਹਿਬ ਨਾਲ ਗੱਲਬਾਤ ਕਰੀ ਗਈ ਤਾਂ ਉਹਨਾਂ ਦੱਸਿਆ ਕਿ ਉਮੀਦਵਾਰਾਂ ਦੁਆਰਾ ਭਰੇ ਜਾ ਰਹੇ ਇਲੈਕਸ਼ਨ ਫਾਰਮਾ ਲਈ ਐਨਓਸੀ ਦੀ ਕੋਈ ਜਰੂਰਤ ਨਹੀਂ ਹੈ।