ਨਗਰ ਪੰਚਾਇਤ ਦਫਤਰ ਹੰਡਿਆਇਆ ਲੱਗੀਆਂ ਰੌਣਕਾਂ

ਹੰਡਿਆਇਆ-9 ਦਸੰਬਰ -ਸਥਾਨਕ ਸਰਕਾਰ ਦੁਆਰਾ ਐਮਸੀ ਚੋਣਾਂ ਦਾ ਐਲਾਨ 21 ਦਿਸੰਬਰ ਦਾ, ਕੀਤੇ ਜਾਣ ਤੋਂ ਬਾਅਦ ਨਗਰ ਪੰਚਾਇਤ ਹੰਡਿਆਇਆ ਵਿਖੇ ਚੋਣਾਂ ਵਿੱਚ ਖੜੇ ਹੋਣ ਵਾਲੇ ਉਮੀਦਵਾਰਾਂ ਦੀਆਂ ਰੌਣਕਾਂ ਲੱਗੀਆਂ ਸ਼ੁਰੂ ਹੋ ਗਈਆਂ ਹਨ। ਉਮੀਦਵਾਰ ਦੁਆਰਾ ਚੋਣਾਂ ਲੜਨ ਲਈ ਐਨਡੀਸੀ ਲੈਣ ਵਾਸਤੇ ਅਰਜੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਜਿਸ ਕਾਰਨ ਉਮੀਦਵਾਰਾਂ ਨੂੰ ਸਰਕਾਰ ਦੀਆਂ ਕਈ ਹਦਾਇਤਾਂ ਅਨੁਸਾਰ ਚੱਲਣਾ ਪੈਂਦਾ ਹੈ। ਜਿਵੇਂ ਕਿ ਚੋਣਾਂ ਵਿੱਚ ਖੜੇ ਹੋਣ ਵਾਲੇ ਉਮੀਦਵਾਰਾਂ ਦੁਆਰਾ ਕਿਸੇ ਸਰਕਾਰੀ ਜਾਇਦਾਦ ਜਾਂ ਨਗਰ ਪੰਚਾਇਤ ਹੰਡਿਆਇਆ ਦੀ ਕਿਸੇ ਜਾਇਦਾਦ ਉੱਪਰ ਕੋਈ ਨਾਜਾਇਜ਼ ਕਬਜ਼ਾ ਨਾ ਕੀਤਾ ਹੋਵੇ ਅਤੇ ਉਸ ਦੁਆਰਾ ਨਗਰ ਪੰਚਾਇਤ ਹੰਡਿਆਇਆ ਦੇ ਸਾਰੇ ਬਣਦੇ ਟੈਕਸ ਭਰੇ ਹੋਣ। ਇਹਨਾਂ ਹਦਾਇਤਾਂ ਕਾਰਨ ਚੋਣਾਂ ਵਿੱਚ ਖੜੇ ਹੋਣ ਵਾਲੇ ਉਮੀਦਵਾਰਾਂ ਨੂੰ ਆਪਣੇ ਬਿਜਲੀ ਦੇ ਬਿਲ, ਪਾਣੀ ਦੇ ਬਿੱਲ ਅਤੇ ਬਾਕੀ ਹੋਰ ਘਰਾਂ ਸੰਬੰਧੀ ਸਾਰੇ ਟੈਕਸ ਭਰਨੇ ਪੈਂਦੇ ਹਨ।ਕੋਈ ਉਮੀਦਵਾਰ ਜਿੱਤੇ ਚਾਹੇ ਹਾਰੇ ਪਰੰਤੂ ਨਗਰ ਪੰਚਾਇਤ ਹੰਡਿਆਇਆ ਨੂੰ ਟੈਕਸ ਸਬੰਧੀ ਵਸੂਲੀ ਵਧੀਆ ਹੋ ਰਹੀ ਹੈ।