ਐੱਸ.ਡੀ. ਕਾਲਜ ਦੇ ਵਿਦਿਆਰਥੀ ਛਾਏ…

ਬਰਨਾਲਾ, 9 ਦਸੰਬਰ (ਰਵੀ ਸ਼ਰਮਾ) : ਬੀਤੇ ਦਿਨੀਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ ਕਰਵਾਏ 9ਵੇਂ ਇੰਟਰ ਜੋਨਲ ਯੂਥ ਫ਼ੈਸਟੀਵਲ 2024 ’ਚ ਐੱਸ.ਡੀ. ਕਾਲਜ ਆਫ਼ ਫ਼ਾਰਮੇਸੀ ਬਰਨਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰੋ. ਅਨੂ ਗੋਇਲ ਤੇ ਰਮਨਦੀਪ ਕੌਰ ਦੀ ਅਗਵਾਈ ’ਚ ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ’ਚ ਭਾਗ ਲਿਆ, ਜਿੰਨ੍ਹਾਂ ’ਚੋਂ ਬੀ.ਫ਼ਾਰਮੇਸੀ ਪੰਜਵੇਂ ਸਮੈਸਟਰ ਦੀ ਨਵਦੀਪ ਕੌਰ ਨੇ ਰੰਗੋਲੀ ’ਚ ਪਹਿਲਾ ਸਥਾਨ, ਤੀਜ਼ੇ ਸਮੈਸਟਰ ਦੇ ਪ੍ਰਭਨੂਰ ਸਿੰਘ ਨੇ ਫ਼ੋਟੋਗ੍ਰਾਫ਼ੀ ’ਚ ਦੂਜਾ ਸਥਾਨ, ਤੀਜ਼ੇ ਸਮੈਸਟਰ ਦੀ ਸਨੇਹਾ ਤਿਵਾੜੀ ਤੇ ਵੈਸ਼ਨਵੀ ਨੇ ਡਿਬੇਟ ’ਚ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਸਨੇਹਾ ਤਿਵਾੜੀ ਨੇ ਬੈਸਟ ਡਿਬੇਟਰ ਦਾ ਖ਼ਿਤਾਬ ਵੀ ਆਪਣੇ ਨਾਮ ਕੀਤਾ। ਇਸ ਸ਼ਾਨਦਾਰ ਪੇਸ਼ਕਾਰੀ ’ਤੇ ਐੱਸ.ਡੀ. ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਨੀਸ਼ ਪ੍ਰਕਾਸ਼, ਮੀਤ ਪ੍ਰਧਾਨ ਨਰੇਸ਼ ਸਿੰਗਲਾ, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਵਿੱਤ ਸਕੱਤਰ ਮੁਕੰਦ ਲਾਲ ਬਾਂਸਲ, ਡਾਇਰੈਕਟਰ ਹਰਦਿਆਲ ਸਿੰਘ ਅੱਤਰੀ ਨੇ ਕਾਲਜ ਦੇ ਪ੍ਰਿੰਸੀਪਲ ਡਾ. ਵਿਜੈ ਕੁਮਾਰ ਬਾਂਸਲ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਨਾਲ ਹੀ ਸਮੁੱਚੇ ਸਟਾਫ਼ ਤੇ ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਇਸੇ ਤਰ੍ਹਾਂ ਦੀਆਂ ਸਰਗਰਮੀਆਂ ਕਰਵਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ।