ਰੂਸ ਦੇ ਸ਼ਹਿਰ ਸੈਂਟ ਪੀਟਰਸ਼ਵਰਗ ਦੇ ਵਿੱਚ ਕਰਵਾਏ ਗਏ ਦਸਵੇਂ ਨੀਵਸਕੀ ਇੰਟਰਨੈਸਨਲ ਫੋਰਮ ਦੇ ਵਿੱਚ ਭਾਰਤ ਸਰਕਾਰ ਵੱਲੋਂ ਭੇਜਿਆ ਅੱਠ ਮੈਂਬਰੀ ਵਫਦ ਵਾਪਿਸ ਭਾਰਤ ਪਰਤਿਆ

PrimekhabarPunjab Roos

ਦਿੱਲੀ, 13 ਜੁਲਾਈ(ਰਾਕੇਸ਼ ਜੇਠੀ)- ਰੂਸ ਦੇ ਸੈਂਟ ਪੀਟਰਸ਼ਵਰਗ ਦੇ ਵਿੱਚ ਕਰਵਾਏ ਗਏ ਦਸਵੇਂ ਨੀਵਸਕੀ ਇੰਟਰਨੈਸਨਲ ਫੋਰਮ ਦੇ ਵਿੱਚ ਭਾਰਤ ਸਰਕਾਰ ਵੱਲੋਂ ਭੇਜਿਆ ਅੱਠ ਮੈਂਬਰੀ ਵਫਦ ਪਿਛਲੇ ਦਿੱਨੀ ਵਾਪਿਸ ਭਾਰਤ ਪਰਤਿਆ,ਇਸ ਮੋੱਕੇ ਭਾਰਤ ਵਾਪਿਸ ਪਰਤਦੇ ਹੀ ਵਫਦ ਦੇ ਮੈਂਬਰ ਅਖਿਲੇਸ਼ ਸ਼ਰਮਾ ਜੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਅੱਠ ਮੈਂਬਰ ਰੂਸ ਦੇ ਸ਼ਹਿਰ ਸੈਂਟ ਪੀਟਰਸ਼ਵਰਗ ਵਿਖੇ ਨੀਵਸਕੀ ਇੰਟਰਨੈਸਨਲ ਫੋਰਮ ਦੇ ਵਿੱਚ ਭਾਗ ਲੈਣ ਲਈ ਪਹੁੰਚੇ,ਅਤੇ ਨੀਵਸਕੀ ਫੋਰਮ ਵਿੱਚ ਸ਼ਮੂਲੀਅਤ ਕਰਦੇ ਭਾਰਤ ਦੀ ਸੰਸਕ੍ਰਿਤੀ,ਸਿੱਖਿਆ,ਸੈਰ ਸਪਾਟਾ ਅਤੇ ਭਾਰਤ ਰੂਸ ਸੰਬੰਧਾਂ ਨੂੰ ਮਜਬੂਤ ਕਰਨ ਲਈ ਆਪਣੀ ਵਿਸ਼ੇਸ ਭੂਮਿਕਾ ਨਿਭਾਈ।ਸੈਂਟ ਪੀਟਰਸ਼ਵਰਗ ਦੇ ਇਤਿਹਾਸਿਕ ਪਾਰਲੀਮੈਂਟ ਹਾਊਸ ਮੇਰੀਸ਼ਕੀ ਪੈਲੇਸ ਦੇ ਵਿੱਚ ਆਯੋਜਿਤ ਦੋ ਰੋਜ਼ਾ ਫੋਰਮ ਦੇ ਵਿੱਚ ਦੁਨੀਆ ਦੇ ਵੱਖ ਵੱਖ ਦੇਸ਼ਾਂ ਤੋਂ ਕਰੀਬ ਇੱਕ ਹਜ਼ਾਰ ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਭਾਰਤ ਸਰਕਾਰ ਵੱਲੋ ਭੇਜੇ ਗਏ ਵਫਦ ਦੇ ਵਿੱਚ ਸ਼੍ਰੀਮਾਨ ਮਰੈਗਿੰਦਰ ਸਿੰਘ ਜੀ (ਰਾਜਨੀਤਿਕ ਸਲਾਹਕਾਰ ਅਤੇ ਮੰਤਰੀ ਸਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਭਾਰਤ ਸਰਕਾਰ),ਉਦੈ ਸੂਦ (ਡਾਇਰੈਕਟਟਰ ਪਾਥਵੇ ਗਲੋਬਲ ਅਲਾਇੰਸ),ਅਖਿਲੇਸ਼ ਸ਼ਰਮਾ ਜੋਨੀ (ਸੀਨੀਅਰ ਯੂਥ ਆਗੂ ਅਤੇ ਸਰਕਲ ਇੰਚਾਰਜ ਭਾਰਤੀ ਜਨਤਾ ਪਾਰਟੀ),ਅਯਾਪਾ (ਪ੍ਰਧਾਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਤਾਮਿਲਨਾਡੂ),ਰਾਜੇਸ਼ ਸ਼ਰਮਾ,ਸੁੰਦਰ ਲਾਲ (ਚੇਅਰਮੈਨ ਰਤਨ ਗਰੁੱਪ ਆਫ ਕਾਲਜ ਮੋਹਾਲੀ),ਸ਼ਿਵਰਾਜ (ਪ੍ਰਧਾਨ ਹੋਟਲ ਮੈਨਜਮੈਂਟ ਬੋਰਡ ਮਹਿਬੂਬਨਗਰ ਆਧਰਾ ਪ੍ਰਦੇਸ) ਆਦਿ ਨੇ ਹਿੱਸਾ ਲਿਆ ਅਤੇ ਇਸ ਮੋੱਕੇ ਸੈਂਟ ਪੀਟਰਸ਼ਵਰਗ ਦੇ ਵਿੱਚ ਭਾਰਤੀ ਮਾਮਲਿਆਂ ਦੀ ਇੰਚਾਰਜ ਮਿਸ਼ ਪੋਲੀਨਾ ਲੋਕ ਦੇ ਨਾਲ ਮੁਲਾਕਾਤ ਹੋਈ ਅਤੇ ਨਾਲ ਹੀ ਭਾਰਤ ਸਰਕਾਰ ਦੇ ਕੌਂਸ਼ੂਲੇਟ ਜਨਰਲ ਦੇ ਮੁੱਖੀ ਸ਼੍ਰੀਮਤੀ ਨੀਲਮ ਰਾਣੀ ਜੀ ਦੇ ਨਾਲ ਮੁਲਾਕਾਤ ਹੋਈ ਅਤੇ ਭਾਰਤ ਰੂਸ ਸੰਬੰਧਾਂ ਅੰਤਰਾਸ਼ਟਰੀ ਯਤਨਾਂ ਅਤੇ ਗਲੋਬਲ ਅਲਾਇੰਸ ਦੀਆ ਗਤੀਵਿਧੀਆਂ ਅਤੇ ਹੋਰ ਵੱਖ-ਵੱਖ ਮੁੱਦਿਆਂ ਨੂੰ ਲੈਕੇ ਵਿਚਾਰ ਚਰਚਾ ਹੋਈ।

About The Author