ਚੋਰ ਕਲੀਨਿਕ ਤੋਂ ਨਗਦੀ, ਸਰਿੰਜਾਂ, ਟੀਕੇ, ਗੋਲੀਆਂ ਤੇ ਹੋਰ ਸਮਾਨ ਲੈ ਕੇ ਫਰਾਰ

ਬਰਨਾਲਾ, 11 ਜੁਲਾਈ (ਰਾਕੇਸ਼ ਜੇਠੀ): ਧਨੌਲਾ ਰੋਡ ਤੇ ਬਠਿੰਡਾ ਟੀ-ਪੁਆਇੰਟ ਗੁਰਸੇਵਕ ਨਗਰ ਬਰਨਾਲਾ ਵਿਖੇ ਚੋਰ ਪਿਛਲੇ ਦਿਨੀਂ ਇੱਕ ਹੈਲਥ ਕਨੀਨਿਕ ਦਾ ਸਟਰ ਤੋੜ ਕੇ ਨਗਦੀ, ਸਰਿੰਜਾਂ ਦੇ ਡੱਬੇ, ਟੀਕੇ, ਦਰਦ ਦੀਆਂ ਗੋਲੀਆਂ ਦੇ ਪੱਤੇ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਬਠਿੰਡਾ ਟੀ-ਪੁਆਇੰਟ ਗੁਰਸੇਵਕ ਨਗਰ ਬਰਨਾਲਾ ਵਿਖੇ 9 ਜੁਲਾਈ ਨੂੰ ਦੇਰ ਰਾਤ ਚੋਰ ਗੁਰਪ੍ਰੀਤ ਹੈਲਥ ਕਲੀਨਿਕ ਦਾ ਸਟਰ ਤੋੜ ਕੇ ਕਲੀਨਿਕ ਵਿੱਚ ਪਏ ਕਾਊਂਟਰ ਦਾ ਪੈਚਕਸ਼ ਨਾਲ ਦਰਾਜ ਤੋੜ ਕੇ 4 ਹਜਾਰ ਰੁਪਏ ਦੀ ਨਗਦੀ, ਦੋ ਸਰਿੰਜਾਂ ਦੇ ਡੱਬੇ, ਟੀਕੇ, ਦਰਦ ਵਾਲੀਆਂ ਗੋਲੀਆਂ ਦੇ ਪੱਤੇ ਇਹ ਹੋਰ ਸਮਾਨ ਲੈ ਕੇ ਫਰਾਰ ਹੋ ਗਏ, ਕੁਝ ਮਹੀਨਿਆਂ ਵਿੱਚ ਇਸ ਕਲੀਨਿਕ ਤੋਂ ਚੋਰ ਤਿੰਨ ਵਾਰੀ ਚੋਰੀ ਕਰ ਚੁੱਕੇ ਹਨ। ਚੋਰੀ ਕਰ ਰਹੇ ਚੋਰ ਦੀ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਵੀਡੀਓ ਵੀ ਆ ਗਈ ਹੈ। ਗੁਰਪ੍ਰੀਤ ਹੈਲਥ ਕਲੀਨਿਕ ਦੇ ਮਾਲਕ ਵੱਲੋਂ ਚੋਰੀ ਦੀ ਇਤਲਾਹ ਥਾਣਾ ਸਿਟੀ-2 ਵਿਖੇ ਦੇ ਦਿੱਤੀ ਗਈ ਹੈ, ਜਦੋਂ ਇਸ ਕੇਸ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਚੋਰੀ ਕਰ ਰਹੇ ਚੋਰ ਦੀ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਵੀਡੀਓ ਉਹਨਾਂ ਨੂੰ ਮਿਲ ਗਈ ਹੈ, ਜਲਦ ਹੀ ਚੋਰ ਨੂੰ ਗਿਰਫਤਾਰ ਕਰ ਲਿਆ ਜਾਵੇਗਾ
