ਹੰਡਿਆਇਆ ਨੈਸ਼ਨਲ ਹਾਈਵੇਅ ਪੁੱਲ ਨੂੰ ਲੰਬਾ ਕਰਨ ਲਈ ਦਿੱਤਾ ਮੰਗ ਪੱਤਰ

ਆਵਾਜਾਈ ਵੱਧ ਹੋਣ ਕਾਰਨ ਅਕਸਰ ਵਾਪਰ ਜਾਂਦੇ ਨੇ ਹਾਦਸੇ, ਹੁੰਦੀਆਂ ਨੇ ਮੌਤਾਂ
ਹੰਡਿਆਇਆ, 12 ਜੂਨ—(ਰਾਕੇਸ਼ ਜੇਠੀ) ਹੰਡਿਆਇਆ (ਬਰਨਾਲਾ) ਨੈਸ਼ਨਲ ਹਾਈਵੇਅ ਸੱਤ ਦੇ ਵਸਨੀਕਾ ਦਾ ਵਫਦ ਮਿਲਿਆ ਕੇਦਰੀ ਮੰਤਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨਿਤਿਨ ਗੱਡਕਰੀ ਨੂੰ ਪੁੱਲ ਬਣਾਉਣ ਸੰਬੰਧੀ ਦਿੱਤਾ ਮੰਗ ਪੱਤਰ। ਇਸ ਮੌਕੇ ਗੱਲ ਬਾਤ ਕਰਦਿਆਂ ਗੁਰਮੇਲ ਸਿੰਘ ਭਰੀ ਨੈਸ਼ਨਲ ਹੋਟਲ, ਜਗਜੀਤ ਸਿੰਘ ਪਨੇਸਰ ਕੰਬਾਇਨ, ਨਛੱਤਰ ਸਿੰਘ ਭਰੀ, ਜੁਗਿੰਦਰ ਸਿੰਘ ਭਰੀ, ਪਰਮਿੰਦਰ ਸਿੰਘ ਭਰੀ ਸਟੈਡਰਡ ਕਾਰਪੋਰੇਸ਼ਨ, ਮੱਖਣ ਸਿੰਘ ਭਰੀ ਬਲਕਾਰ ਕੰਬਾਇਨ, ਬੰਧਨਤੋੜ ਸਿੰਘ ਭਰੀ, ਕੈਪਟਨ ਗੁਰਜਿੰਦਰ ਸਿੰਘ ਸਿੱਧੂ ਹਲਕਾ ਭਦੌੜ ਭਾਜਪਾ ਨੇ ਕਿਹਾ ਕਿ ਅਸੀ ਅੱਜ ਕੇਂਦਰੀ ਮੰਤਰੀ ਨਿਤਿਨ ਗੱਡਕਰੀ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਹੈ ਕਿ ਨੈਸ਼ਨਲ ਹਾਈਵੇਅ ਸੱਤ *ਤੇ ਬਣਿਆ ਪੁੱਲ ਤਿੰਨ—ਚਾਰ ਵਾਰ ਮੁਰੰਮਤ ਕਰ ਕੇ ਚਲਾਇਆ ਗਿਆ ਹੈ। ਪਰ ਉਹ ਹਰ ਵਾਰੀ ਮਿੱਟੀ ਨਿਕਲਣ ਕਾਰਨ ਟੁੱਟ ਕੇ ਖਤਰਾ ਪੈਦਾ ਕਰ ਦਿੰਦਾ ਹੈ, ਕਿਉਂਕਿ ਇੱਥੇ ਆਵਾਜਾਈ ਬਹੁਤ ਹੈ।ਅੱਗੇ ਬੋਲਦਿਆਂ ਉਹਨਾਂ ਦੱਸਿਆ ਕਿ ਅਸੀਂ ਮੰਗ ਕੀਤੀ ਹੈ ਕਿ ਇਸ ਪੁੱਲ ਦੀ ਲੰਬਾਈ ਵਧਾ ਕੇ ਵਾਈ.ਐਸ ਸਕੂਲ ਤੱਕ ਕੀਤੀ ਜਾਵੇ ਅਤੇ ਇਸ ਨੂੰ ਪਿੱਲਰਾਂ ਤੇ ਬਣਾਇਆ ਜਾਵੇ। ਕਿਉਂਕਿ ਇਸ ਵਿਚਕਾਰ ਖੁੱਡੀ ਹੰਡਿਆਇਆ ਰੋਡ ਲੰਘਦਾ ਹੈ। ਜਿਸ ਉਤੇ ਹੰਡਿਆਇਆ ਰੇਲਵੇ ਸਟੇਸ਼ਨ ਪਲੇਟੀ *ਤੇ ਮਾਲ (ਕਣਕ, ਚੌਲ ਅਤੇ ਕੋਲਾ) ਲੋਡ—ਅਨਲੋਡ ਹੁੰਦਾ ਹੈ। ਜਿਸ ਨਾਲ ਰੋਜ਼ਾਨਾ ਦੋ—ਤਿੰਨ ਸੌ ਟਰੱਕ ਲੰਘਦਾ ਹੈ। ਜਿਸ ਨਾਲ ਟਰੈਫਿਕ ਜਾਮ ਹੋ ਜਾਂਦਾ ਹੈ ਅਤੇ ਇੱਥੇ ਕੰਬਾਇਨ ਫੈਕਟਰੀਆਂ ਹੋਣ ਕਾਰਨ ਉਹਨਾਂ ਅੰਦਰ ਆਉਦੀ ਜਾਂਦੀ ਮਸ਼ੀਨਰੀ, ਵਰਕਰ ਸਵੇਰੇ—ਸ਼ਾਮ ਆਉਂਦੇ ਜਾਂਦੇ ਹਨ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਜਿਸ ਨਾਲ ਜਾਨੀ—ਮਾਲੀ ਨੁਕਸਾਨ ਹੁੰਦਾ ਹੈ। ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਸਮੁੱਚੇ ਕਸਬਾ ਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਇਸ ਪੁੱਲ ਨੂੰ ਪਿੱਲਰਾਂ *ਤੇ ਬਣਾਇਆ ਜਾਵੇ ਅਤੇ ਇਸ ਦੀ ਲੰਬਾਈ ਵਧਾਈ ਜਾਵੇ ਤਾਂ ਜੋ ਆਮ ਰਾਹਗੀਰਾਂ ਦੀ ਜਾਨ—ਮਾਲ ਦੀ ਰਾਖੀ ਹੋ ਸਕੇ।
ਫੋਟੋ ਕੈਪਸ਼ਨ— ਕੇਦਰੀ ਮੰਤਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨਿਤਿਨ ਗੱਡਕਰੀ ਨੂੰ ਪੁੱਲ ਬਣਾਉਣ ਸੰਬੰਧੀ ਮੰਗ ਪੱਤਰ ਦਿੰਦੇ ਹੋਏ ਕੈਪਟਨ ਗੁਰਜਿੰਦਰ ਸਿੰਘ ਸਿੱਧੂ, ਜਗਜੀਤ ਸਿੰਘ ਪਨੇਸਰ, ਗੁਰਮੇਲ ਸਿੰਘ ਭਰੀ, ਬੰਧਨਤੋੜ ਸਿੰਘ, ਪਰਮਿੰਦਰ ਸਿੰਘ ਭਰੀ।
