ਹੰਡਿਆਇਆ ਵਿਖੇ ਭਗਤੀ ਭਾਵਨਾ ਨਾਲ ਮਨਾਇਆ ਗਿਆ ਭਗਵਾਨ ਪਰਸੂਰਾਮ ਜੀ ਦਾ ਜਨਮ ਉਤਸਵ

PrimeKhabarPunjab JanamUtsav

ਹੰਡਿਆਇਆ -19ਅਪ੍ਰੈਲ (ਰਾਕੇਸ਼ ਜੇਠੀ)-ਅੱਜ ਕਸਬਾ ਹੰਡਿਆਇਆ ਵਿਖੇ ਸ੍ਰੀ ਬ੍ਰਾਹਮਣ ਸਭਾ ਹੰਡਿਆਇਆ ਵੱਲੋਂ ਭਗਵਾਨ ਪਰਸੂਰਾਮ ਜੀ ਦਾ ਜਨਮ ਉਤਸਵ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਅਵਸਰ ‘ਤੇ ਸ਼ਾਂਤੀ ਹਾਲ ਹੰਡਿਆਇਆ ਵਿੱਚ ਸ੍ਰੀ ਰਾਮਾਇਣ ਜੀ ਦੇ ਪਾਠ ਦਾ ਭੋਗ ਪਾਇਆ ਗਿਆ, ਜਿਸ ਵਿੱਚ ਇਲਾਕੇ ਦੇ ਸਾਰੇ ਸਨਾਤਨ ਧਰਮ ਪ੍ਰੇਮੀਆ ਨੇ ਨਤਮਸਤਕ ਹੋ ਕੇ ਹਾਜ਼ਰੀ ਭਰੀ।

ਇਸ ਮੌਕੇ ਔਰਤਾਂ ਦੀ ਭਜਨ ਮੰਡਲੀ ਵੱਲੋਂ ਭਜਨਾਂ ਦੀ ਸੁਰੀਲੀ ਪੇਸ਼ਕਸ਼ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਭਗਤੀਮਈ ਬਣ ਗਿਆ ਅਤੇ ਸੰਗਤਾਂ ਨੇ ਨਾਮ ਸਿਮਰਨ ਵਿੱਚ ਲੀਨ ਹੋ ਕੇ ਆਤਮਿਕ ਸ਼ਾਂਤੀ ਪ੍ਰਾਪਤ ਕੀਤੀ।
ਧਾਰਮਿਕ ਸਮਾਗਮ ਦੌਰਾਨ ਭਗਤਾਂ ਵਿੱਚ ਵੱਡੀ ਉਤਸ਼ਾਹ ਅਤੇ ਭਗਤੀ ਦੇਖਣ ਨੂੰ ਮਿਲੀ। ਭੋਗ ਉਪਰੰਤ ਸੰਗਤਾਂ ਲਈ ਪ੍ਰਸ਼ਾਦ ਦੇ ਰੂਪ ਵਿੱਚ ਆਲੂ-ਚਣਾ ਅਤੇ ਪੂਰੀ ਦਾ ਅਟੁੱਟ ਲੰਗਰ ਵਰਤਾਇਆ ਗਿਆ, ਜਿਸ ਦਾ ਸਾਰਿਆਂ ਨੇ ਸ਼ਰਧਾ ਨਾਲ ਸਵਾਦ ਲਿਆ।
ਸਭਾ ਦੇ ਮੈਂਬਰਾਂ ਵੱਲੋਂ ਆਏ ਹੋਏ ਸਾਰੇ ਭਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਮਾਜ ਵਿੱਚ ਧਾਰਮਿਕ ਇਕਤਾ ਅਤੇ ਭਗਤੀ ਭਾਵਨਾ ਨੂੰ ਵਧਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਮਨਸ਼ਾ ਰਾਮ ਸ਼ਰਮਾ, ਯਸ਼ਪਾਲ ਜੋਸ਼ੀ, ਬਲਦੇਵ ਕ੍ਰਿਸ਼ਨ ਸ਼ਰਮਾ,ਅਮਰਜੀਤ ਗੌੜ, ਹਰਦੇਵ ਕਾਲਾ,ਮਦਨ ਗੋਪਾਲ,ਚਰਨੀ ਪੰਡਿਤ, ਅਸ਼ੋਕ ਸ਼ਾਸਤਰੀ, ਜਸਪਾਲ ਪਾਲੀ, ਗੁਰਮੀਤ ਬਾਵਾ, ਲਖਵੀਰ ਲੱਕੀ,ਅਮਨ ਸ਼ਰਮਾ, ਪਿਰਤਪਾਲ ਗੌੜ, ਅਰਵਿੰਦ ਸ਼ਰਮਾ,ਸਿਸਪਾਲ ਲਾਡੀ, ਮੁਨੀਸ਼ ਭਾਰਗਵ, ਲਖਵਿੰਦਰ ਪਤਰਕਾਰ, ਅਸ਼ਵਨੀ ਆਸ਼ੂ, ਸੋਮਨਾਥ ਸ਼ਰਮਾ,ਜਿਦਰਪਾਲ ਸ਼ਰਮਾ,ਹਰੀ ਉਮ ਪ੍ਰਕਾਸ਼ ਸਮੇਤ ਬ੍ਰਾਹਮਣ ਸਭਾ ਦੇ ਹੋਰ ਕਈ ਮੈਂਬਰ ਹਾਜ਼ਰ ਸਨ।

About The Author