ਹੰਡਿਆਇਆ ਤੋਂ ਸੰਗਤਾਂ ਦਾ ਜਥਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਲਈ ਰਵਾਨਾ

ਹੰਡਿਆਇਆ,4 ਅਪ੍ਰੈਲ (ਰਾਕੇਸ਼ ਜੇਠੀ)- ਧਾਰਮਿਕ ਸ਼ਰਧਾ ਅਤੇ ਭਾਵਨਾਵਾਂ ਦੇ ਮਾਹੌਲ ਵਿੱਚ ਅੱਜ ਹੰਡਿਆਇਆ ਤੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਰਜਿ.) ਵੱਲੋਂ ਸੰਗਤਾਂ ਦਾ ਇੱਕ ਵੱਡਾ ਜਥਾ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਵਿਖੇ ਦਰਸਨ-ਦੀਦਾਰ ਲਈ ਰਵਾਨਾ ਹੋਇਆ। ਇਸ ਜਥੇ ਦੀ ਅਗਵਾਈ ਮੁੱਖ ਸੇਵਾਦਾਰ ਬੰਧਨਤੋੜ ਸਿੰਘ ਵੱਲੋਂ ਕੀਤੀ ਗਈ।
ਰਵਾਨਗੀ ਮੌਕੇ ਗੁਰਬਾਣੀ ਕੀਰਤਨ ਅਤੇ ਅਰਦਾਸ ਉਪਰੰਤ ਸੰਗਤਾਂ ਨੇ ਵਾਹਿਗੁਰੂ ਦਾ ਜਾਪ ਕਰਦਿਆਂ ਬੜੇ ਉਤਸ਼ਾਹ ਨਾਲ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸੰਗਤਾਂ ਵਿੱਚ ਗਹਿਰੀ ਸ਼ਰਧਾ ਅਤੇ ਚੜਦੀ ਕਲਾ ਦਾ ਮਾਹੌਲ ਦੇਖਣ ਨੂੰ ਮਿਲਿਆ।
ਜਥੇ ਵਿੱਚ ਤਲਵਿੰਦਰ ਸਿੰਘ ਲਾਡੀ, ਹਰਜਿੰਦਰ ਸਿੰਘ ਜਿੰਦੂ, ਬਲਜਿੰਦਰ ਸਿੰਘ ਕਾਲਾ, ਸਵਰਨਜੀਤ ਸਿੰਘ, ਮਾਲਵਿੰਦਰ ਸਿੰਘ ਮਾਲੀ ਸਿੰਘ, ਰਣਜੀਤ ਸਿੰਘ, ਗਮਦੂਰ ਸਿੰਘ ਸੀਪੂ, ਅੰਮ੍ਰਿਤਪਾਲ ਸਿੰਘ, ਇੰਜੀਨੀਅਰ ਹੀਰਾ ਸਿੰਘ ਭਰੀ, ਹਰਜੀਤ ਕੌਰ ਆਦਿ ਸਮੇਤ ਹੋਰ ਵੀ ਕਈ ਸੰਗਤਾਂ ਸ਼ਾਮਿਲ ਸਨ।
ਸੁਸਾਇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਹ ਧਾਰਮਿਕ ਯਾਤਰਾ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਅਤੇ ਆਤਮਿਕ ਸ਼ਾਂਤੀ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਸੰਗਤਾਂ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰਨਗੀਆਂ।
ਇਸ ਮੌਕੇ ਸਥਾਨਕ ਲੋਕਾਂ ਵੱਲੋਂ ਜਥੇ ਨੂੰ ਸ਼ੁਭ ਕਾਮਨਾਵਾਂ ਦੇ ਕੇ ਰਵਾਨਾ ਕੀਤਾ ਗਿਆ ਅਤੇ ਸਾਰੇ ਯਾਤਰੀਆਂ ਦੀ ਸੁਖ-ਸਲਾਮਤੀ ਲਈ ਅਰਦਾਸ ਕੀਤੀ।
