15 ਸਾਲ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਉਣ ਵਾਲੇ ਭਾਈ ਕੁਲਦੀਪ ਸਿੰਘ ਨੂੰ ਸਿਰੋਪਾਉ ਪਾ ਕੇ ਕੀਤਾ ਸਨਮਾਨਿਤ

ਬਰਨਾਲਾ, 3 ਅਪ੍ਰੈਲ (ਰਾਕੇਸ਼ ਜੇਠੀ )-ਪਿੰਡ ਖੁੱਡੀ ਖ਼ੁਰਦ ਵਿਖੇ 15 ਸਾਲ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਉਣ ਵਾਲੇ ਭਾਈ ਕੁਲਦੀਪ ਸਿੰਘ ਨੂੰ ਪ੍ਰਬੰਧਕਾਂ ਤੇ ਵਾਸੀਆਂ ਵਲੋਂ ਸਿਰੋਪਾਉ ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਪਿੰਡ ਖੁੱਡੀ ਖ਼ੁਰਦ ਦੇ ਭਗਤ ਰਵਿਦਾਸ ਭਵਨ ਵਿਖੇ ਹੋਏ ਸਮਾਗਮ ਦੌਰਾਨ ਗ੍ਰੰਥੀ ਭਾਈ ਕੁਲਦੀਪ ਸਿੰਘ ਨੂੰ ਜਿੰਨ੍ਹਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ ਆਪਣੇ ਸਮੇਂ ਵਿਚ ਨੌਜਵਾਨਾਂ ਨੂੰ ਗੁਰਬਾਣੀ ਤੇ ਗੁਰਸਿੱਖੀ ਨਾਲ ਜੋੜਿਆ ਅਤੇ ਦਸਤਾਰ ਸਜਾਉਣ ਲਈ ਪ੍ਰੇਰਿਆ। ਸਨਮਾਨਿਤ ਕਰਨ ਵਾਲੇ ਪ੍ਰਬੰਧਕਾ ’ਚ ਸੂਬੇਦਾਰ ਰੂਪ ਸਿੰਘ ਗੁਰੂ, ਗੁਰਜੀਤ ਸਿੰਘ ਖੁੱਡੀ,ਮਹਿੰਦਰ ਸਿੰਘ, ਰਾਮ ਪਿਆਰਾ ਸਿੰਘ, ਲਾਡੀ ਸਿੰਘ, ਪ੍ਰਧਾਨ ਰਣਜੀਤ ਸਿੰਘ, ਖ਼ਜਾਨਚੀ ਹਰਵਿੰਦਰ ਸਿੰਘ, ਕੁਲਦੀਪ ਸਿੰਘ, ਗੁਰਵਿੰਦਰਪਾਲ ਸਿੰਘ ਖੁੱਡੀ, ਪੰਚ ਚਰਨਜੀਤ ਕੌਰ, ਚਾਨਣ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਕਰਨੈਲ ਸਿੰਘ, ਕੌਰ ਸਿੰਘ, ਰੂਪ ਸਿੰਘ ਆਦਿ ਸਮੇਤ ਪਿੰਡ ਵਾਸੀਆਂ ਵਲੋਂ ਸਿਰੋਪਾਉ ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
