“ਸਪਾ ‘ਤੇ ਛਾਪਾ… ਪੁਲਿਸ ਹੀ ਹੋ ਗਈ ‘ਲਾਕਡਾਊਨ’! ਖਿੜਕੀ ਰਾਹੀਂ ਕਰਵਾਇਆ ਗਿਆ ਰੈਸਕਿਊ” 😄

PrimekhabarPunjab Police

ਜਲੰਧਰ, 28 ਮਾਰਚ (ਰਾਕੇਸ਼ ਜੇਠੀ)- ਜਲੰਧਰ ਦੇ ਪਿਮਸ ਹਸਪਤਾਲ ਨੇੜੇ ਸਥਿਤ ਸਪਾ ਸੈਂਟਰ ‘ਤੇ ਛਾਪਾ ਮਾਰਨ ਗਈ ਪੁਲਿਸ ਟੀਮ ਨਾਲ ਇੱਕ ਅਜਿਹਾ ਵਾਕਿਆ ਵਾਪਰਿਆ, ਜਿਸ ਨੇ ਸਾਰੇ ਮਾਮਲੇ ਨੂੰ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ।
ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੂੰ ਸਪਾ ਸੈਂਟਰ ਵਿੱਚ ਚੱਲ ਰਹੀਆਂ ਗੈਰ-ਕਾਨੂੰਨੀ ਗਤੀਵਿਧੀਆਂ, ਖਾਸ ਕਰਕੇ ਇੱਕ ਸ਼ੱਕੀ ਸੈਕਸ ਰੈਕੇਟ ਬਾਰੇ ਸੁਚਨਾ ਮਿਲੀ ਸੀ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਇੱਕ ਮਹਿਲਾ ਕਰਮੀ ਸਮੇਤ ਚਾਰ ਪੁਲਿਸ ਮੁਲਾਜ਼ਮਾਂ ਦੀ ਟੀਮ ਛਾਪਾ ਮਾਰਣ ਪਹੁੰਚੀ।
ਪਰ ਸਪਾ ਸੈਂਟਰ ਦੇ ਮਾਲਕ ਨੇ ਚਤੁਰਾਈ ਦਿਖਾਉਂਦਿਆਂ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰਾ ਖੇਡ ਪਲਟ ਦਿੱਤਾ। ਮੁੱਖ ਦਰਵਾਜ਼ੇ ਨੂੰ ਬਾਹਰੋਂ ਲਾਕ ਕਰਕੇ ਉਹ ਆਪਣੇ ਸਟਾਫ ਨਾਲ ਪਿਛਲੇ ਰਸਤੇ ਰਾਹੀਂ ਫਰਾਰ ਹੋ ਗਿਆ।
ਜਦੋਂ ਪੁਲਿਸ ਨੂੰ ਦਰਵਾਜ਼ਾ ਬੰਦ ਮਿਲਿਆ ਤਾਂ ਉਹਨਾਂ ਨੇ ਨਾਲ ਵਾਲੀ ਇਮਾਰਤ ਰਾਹੀਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਵੀ ਨਿਕਾਸ ਦੇ ਰਸਤੇ ਨੂੰ ਹੇਠਾਂ ਤੋਂ ਬਲਾਕ ਕਰ ਦਿੱਤਾ ਗਿਆ। ਇਸ ਕਾਰਨ ਇੱਕ ਮਹਿਲਾ ਸਮੇਤ ਚਾਰ ਪੁਲਿਸ ਕਰਮਚਾਰੀ ਲਗਭਗ ਡੇਢ ਘੰਟੇ ਲਈ ਇਮਾਰਤ ਦੇ ਅੰਦਰ ਹੀ ਫਸੇ ਰਹੇ।
ਦਿਲਚਸਪ ਗੱਲ ਇਹ ਵੀ ਰਹੀ ਕਿ ਸਪਾ ਦੇ ਦਰਵਾਜ਼ੇ ਬੰਦ ਹੋਣ ਦੇ ਬਾਵਜੂਦ ਅੰਦਰ ਏਸੀ ਚੱਲ ਰਹੇ ਸਨ, ਜਿਸ ਤੋਂ ਅਨੁਮਾਨ ਲੱਗਿਆ ਕਿ ਮਾਲਕ ਅਤੇ ਕਰਮਚਾਰੀ ਕੁਝ ਮਿੰਟ ਪਹਿਲਾਂ ਹੀ ਉਥੋਂ ਭੱਜੇ ਹਨ।
ਅਖੀਰਕਾਰ, ਬਾਹਰ ਮੌਜੂਦ ਪੁਲਿਸ ਟੀਮ ਨੇ ਪੌੜੀ ਦਾ ਪ੍ਰਬੰਧ ਕੀਤਾ ਅਤੇ ਖਿੜਕੀ ਰਾਹੀਂ ਇਕ-ਇਕ ਕਰਕੇ ਅੰਦਰ ਫਸੇ ਸਾਥੀਆਂ ਨੂੰ ਬਚਾਇਆ ਗਿਆ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਪਾ ਮਾਲਕ ਅਤੇ ਕਰਮਚਾਰੀਆਂ ਵੱਲੋਂ ਪੁਲਿਸ ਨਾਲ ਗਲਤ ਹਰਕਤ ਕੀਤੀ ਗਈ ਹੈ। ਹੁਣ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
👉 ਇਸ ਅਜੀਬ ਘਟਨਾ ਨੇ ਲੋਕਾਂ ਵਿੱਚ ਚਰਚਾ ਛੇੜ ਦਿੱਤੀ ਹੈ—
“ਛਾਪਾ ਮਾਰਨ ਗਈ ਪੁਲਿਸ, ਖੁਦ ਹੀ ‘ਸਪਾ ਦੇ ਕਮਰੇ’ ਵਿੱਚ ਫਸ ਗਈ!” 😄

About The Author