ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਵਿਖ਼ੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

ਹੰਡਿਆਇਆ, 28 ਮਾਰਚ (ਰਾਕੇਸ਼ ਜੇਠੀ) – ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਭੋਗ ਪਾਏ ਗਏ।ਗੁਰਦੁਆਰਾ ਪਾਤਸ਼ਾਹੀ ਨੌਵੀਂ ਹੰਡਿਆਇਆ ਦੇ ਹਜੂਰੀ ਰਾਗੀ ਭਾਈ ਹਰਵਿੰਦਰ ਸਿੰਘ ਜੀ ਦੇ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਐਮ ਸੀ ਬਸਾਵਾ ਸਿੰਘ ਭਰੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਮੌਕੇ ਪਰਮਿੰਦਰ ਸਿੰਘ ਭੰਗੂ ਚੇਅਰਮੈਨ ਜਿਲਾ ਯੋਜਨਾ ਬੋਰਡ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਗੁਰਦੀਪ ਸਿੰਘ, ਨਿਰੰਜਨ ਸਿੰਘ ਪ੍ਰਧਾਨ, ਸਟੱਡੀ ਸਰਕਲ ਦੇ ਸੁਖਵਿੰਦਰ ਸਿੰਘ ਭੰਡਾਰੀ, ਜਗਸੀਰ ਖਾਨ ਨੇ ਸੰਬੋਧਨ ਕਰਦੇ ਕਿਹਾ ਕਿ ਸਕੂਲ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲ ਮੁਖੀ ਤਰਵਿੰਦਰ ਸਿੰਘ ਦੀ ਅਗਵਾਈ ਹੇਠ ਸਮੁੱਚੇ ਸਟਾਫ਼ ਦੀ ਮਿਹਨਤ ਸਦਕਾ ਸਕੂਲ ਦਾ ਇਲਾਕੇ ਵਿੱਚ ਵਿਲੱਖਣ ਸਥਾਨ ਹੈ। ਇਸ ਮੌਕੇ ਅਵਤਾਰ ਸਿੰਘ ਹੰਡਿਆਇਆ, ਐਮ ਸੀ ਕੁਲਦੀਪ ਸਿੰਘ ਤਾਜਪੁਰੀਆ,ਰੂਪੀ ਕੌਰ, ਬਲਵੀਰ ਸਿੰਘ ਮਹਿਰਮੀਆਂ, ਗੁਰਲਾਲ ਸਿੰਘ ਭਰੀ, ਇਕਬਾਲ ਸਿੰਘ ਭਰੀ, ਨਿਰੰਜਨ ਸਿੰਘ ਭਰੀ, ਜਗਦੀਸ਼ ਸਿੰਘ, ਬਲਦੇਵ ਸਿੰਘ ਭੁੱਚਰ, ਰਮਨਦੀਪ ਸਿੰਘ ਸੀ ਐਚ ਟੀ, ਜਸਵੀਰ ਸਿੰਘ, ਸੀ ਐਚ ਟੀ,ਨਿਤਿਨ ਸੋਢੀ, ਸੀ ਐਚ ਟੀ, ਅੰਗਰੇਜ਼ ਸਿੰਘ, ਐਚ ਟੀ ਧੂਰਕੋਟ ਕੁਲਦੀਪ ਸਿੰਘ, ਐਚ ਟੀ ਅਸਪਾਲ, ਜਗਦੀਪ ਸਿੰਘ ਹੰਡਿਆਇਆ, ਜਸਪ੍ਰੀਤ ਸਿੰਘ ਰੂੜੇਕੇ ਕਲਾਂ,ਹੈੱਡ ਜੀ ਟੀ ਵੀ ਸਕੂਲ ਸਮੁੱਚਾ ਸਟਾਫ,ਧਨੌਲਾ ਖ਼ੁਰਦ ਸਮੁੱਚਾ ਸਟਾਫ,ਖੁੱਡੀ ਕਲਾਂ ਸਮੁੱਚਾ ਸਟਾਫ,ਬੀਕਾ ਸੂਚ ਪੱਤੀ ਸਮੁੱਚਾ ਸਟਾਫ, ਕੋਠੇ ਸੈਦੋਂ ਸਕੂਲ ਸਮੁੱਚਾ ਸਟਾਫ, ਪ੍ਰਿੰਸੀਪਲ ਵਾਈ ਐਸ ਸਕੂਲ ਮੋਹਿਤ ਜਿੰਦਲ ਆਦਿ ਨੇ ਵੀ ਹਾਜ਼ਰੀ ਲਗਵਾਈ।

