ਬਾਬਾ ਬਾਲਕ ਨਾਥ ਦੇ 10 ਦਿਨਾਂ ਦੇ ਵਰਤਾਂ ਦੇ ਸੰਪੂਰਨ ਹੋਣ ਉਪਰੰਤ ਲੰਗਰ ਦਾ ਆਯੋਜਨ

ਹੰਡਿਆਇਆ-22ਫਰਵਰੀ-(ਰਾਕੇਸ਼ ਜੇਠੀ)- ਸ਼ਿਵ ਭਗਤ ਬਾਬਾ ਬਾਲਕ ਨਾਥ ਮੰਦਿਰ ਕਮੇਟੀ ਹੰਡਿਆਇਆ ਵੱਲੋਂ ਬਾਬਾ ਬਾਲਕ ਨਾਥ ਜੀ ਦੇ 10 ਦਿਨਾਂ ਦੇ ਪਾਵਨ ਵਰਤਾਂ ਦੇ ਸੰਪੂਰਨ ਹੋਣ ਉਪਰੰਤ ਭਗਤੀਮਈ ਮਾਹੌਲ ਵਿੱਚ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਲੰਗਰ ਦਾ ਪ੍ਰਸਾਦ ਛਕਿਆ।
ਸਵੇਰੇ ਤੋਂ ਹੀ ਮੰਦਰ ਪ੍ਰੰਗਣ ਵਿੱਚ ਭਜਨ-ਕੀਰਤਨ ਅਤੇ ਧਾਰਮਿਕ ਪਾਠ ਹੋਏ, ਜਿਸ ਨਾਲ ਸਾਰਾ ਵਾਤਾਵਰਣ ਭਗਤੀ ਰਸ ਵਿੱਚ ਰੰਗਿਆ ਰਿਹਾ। ਭਗਤਾਂ ਵੱਲੋਂ ਬਾਬਾ ਬਾਲਕ ਨਾਥ ਜੀ ਦੇ ਜੈਕਾਰਿਆਂ ਨਾਲ ਮੰਦਰ ਗੂੰਜਦਾ ਰਿਹਾ। ਇਸ ਮੌਕੇ ਸੇਵਾਦਾਰਾਂ ਨੇ ਨਿਸ਼ਕਾਮ ਭਾਵ ਨਾਲ ਸੇਵਾ ਨਿਭਾਈ।
ਕਮੇਟੀ ਦੇ ਮੈਂਬਰ ਬਾਬਾ ਪਾਲਾ, ਪ੍ਰਧਾਨ ਅਮਨਦੀਪ ਗੌੜ, ਕਾਲਾ ਸਿੰਘ, ਗੁਲਾਬ ਸਿੰਘ, ਸੁਖਪਾਲ ਸਿੰਘ, ਦਰਸ਼ਨ ਸਿੰਘ, ਬੁੱਧ ਰਾਮ, ਚਿਮਨ ਜਿੰਦਲ, ਡਾ. ਰਕੇਸ਼ ਕੁਮਾਰ,ਗਗਨਦੀਪ ਕੁਮਾਰ ਅਤੇ ਰਾਜੂ ਸੇਠੀ ਸਮੇਤ ਹੋਰ ਸੇਵਾਦਾਰ ਹਾਜ਼ਰ ਰਹੇ। ਉਨ੍ਹਾਂ ਦੱਸਿਆ ਕਿ ਹਰ ਸਾਲ ਇਹ ਸਮਾਗਮ ਸ਼ਰਧਾ ਨਾਲ ਕਰਵਾਇਆ ਜਾਂਦਾ ਹੈ ਤਾਂ ਜੋ ਸੰਗਤ ਨੂੰ ਧਾਰਮਿਕ ਮਾਹੌਲ ਮਿਲੇ ਅਤੇ ਸਮਾਜ ਵਿੱਚ ਭਾਈਚਾਰੇ ਦੀ ਭਾਵਨਾ ਮਜ਼ਬੂਤ ਹੋਵੇ।
ਅੰਤ ਵਿੱਚ ਕਮੇਟੀ ਵੱਲੋਂ ਸਮੂਹ ਸੰਗਤ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਪੁੰਨ ਦੇ ਕਾਰਜ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ।
