ਬਾਬਾ ਬਰਫ਼ਾਨੀ ਸੇਵਾ ਸੰਘ ਭਦੌੜ ਨੇ ਸ਼ਿਵ ਮੰਦਰਾਂ ’ਚ ਬਿਲ ਪੱਤਰ ਦੇ ਪੌਦੇ ਲਗਾ ਕੇ ਦਿੱਤਾ ਵਾਤਾਵਰਣ ਸੰਭਾਲ ਦਾ ਸੰਦੇਸ਼

PrimekhabarPunjab Bhadur

ਭਦੌੜ, 22 ਫਰਵਰੀ (ਰਾਕੇਸ਼ ਜੇਠੀ): ਕਥਾ ਵਾਚਕ ਪੀਯੂਸ਼ ਮਹਾਰਾਜ ਦੇ ਮਾਰਗਦਰਸ਼ਨ ਤੇ ਪ੍ਰੇਰਨਾ ਸਦਕਾ ਬਾਬਾ ਬਰਫ਼ਾਨੀ ਸੇਵਾ ਸੰਘ ਭਦੌੜ ਵਲੋਂ ਸ਼ਹਿਰ ਦੇ ਸਮੂਹ ਸ਼ਿਵ ਮੰਦਰਾਂ ’ਚ ਬਿਲ ਪੱਤਰ ਦੇ ਪੌਦੇ ਲਗਾਉਣ ਦਾ ਪੁੰਨ ਕਾਰਜ ਸੰਪੰਨ ਕੀਤਾ ਗਿਆ ਹੈ। ਇਸ ਨੇਕ ਕਾਰਜ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਾਹਿਲ ਗਰਗ ਨੇ ਦੱਸਿਆ ਕਿ ਕਥਾ ਵਾਚਕ ਪੀਯੂਸ਼ ਮਹਾਰਾਜ ਨੇ ਆਪਣੇ ਪ੍ਰਵਚਨਾਂ ਦੌਰਾਨ ਇਸ ਗੱਲ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਸੀ ਕਿ ਸ਼ਰਧਾਲੂ ਰੋਜ਼ਾਨਾ ਸ਼ਿਵਲਿੰਗਤੇ ਬਿਲ ਪੱਤਰ ਅਰਪਿਤ ਕਰਦੇ ਹਨ। ਪਰ ਲਗਾਤਾਰ ਵਰਤੋਂ ਕਾਰਨ ਬਿਲ ਪੱਤਰ ਦੇ ਰੁੱਖਾਂ ਦੀ ਗਿਣਤੀ ਹੌਲੀ-ਹੌਲੀ ਘਟਦੀ ਜਾ ਰਹੀ ਹੈ। ਪੀਯੂਸ਼ ਮਹਾਰਾਜ ਨੇ ਸਮਾਜ ਨੂੰ ਪ੍ਰੇਰਿਤ ਕਰਦਿਆਂ ਕਿਹਾ ਸੀ ਕਿ ਕੁਦਰਤ ਤੇ ਭਗਤੀ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਨਵੇਂ ਪੌਦੇ ਵੀ ਲਗਾਈਏ ਤਾਂ ਜੋ ਭਵਿੱਖ ’ਚ ਬਿਲ ਪੱਤਰ ਦੀ ਕੋਈ ਕਮੀ ਨਾ ਹੋਵੇ ਤੇ ਸਾਡਾ ਵਾਤਾਵਰਣ ਵੀ ਸ਼ੁੱਧ ਤੇ ਸਵੱਛ ਬਣਿਆ ਰਹੇ। ਮਹਾਰਾਜ ਦੀ ਇਸੇ ਦਿਵਯ ਪ੍ਰੇਰਨਾ ਨੂੰ ਮੁਖ ਰੱਖਦਿਆਂ ਬਾਬਾ ਬਰਫ਼ਾਨੀ ਸੇਵਾ ਸੰਘ ਨੇ ਇਹ ਬੀੜਾ ਚੁੱਕਿਆ ਤੇ ਭਦੌੜ ਦੇ ਹਰੇਕ ਸ਼ਿਵ ਮੰਦਰ ਦੇ ਵਿਹੜੇ ’ਚ ਘੱਟੋ-ਘੱਟ ਗਿਆਰਾਂ ਬਿਲ ਪੱਤਰ ਦੇ ਪੌਦੇ ਲਗਾਏ ਹਨ। ਸੰਘ ਦੇ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਪੌਦਿਆਂ ਦੇ ਵੱਡੇ ਹੋਣ ਤੇ ਸ਼ਿਵ ਭਗਤਾਂ ਨੂੰ ਬਿਲ ਪੱਤਰ ਪ੍ਰਾਪਤ ਕਰਨ ਲਈ ਭਟਕਣਾ ਨਹੀਂ ਪਵੇਗਾ ਤੇ ਮੰਦਰਾਂ ਦੀ ਹਰਿਆਲੀ ’ਚ ਵੀ ਵਾਧਾ ਹੋਵੇਗਾ। ਇਸ ਪੌਦੇ ਲਗਾਉਣ ਦੀ ਮੁਹਿੰਮ ਦੌਰਾਨ ਸਾਹਿਲ ਗਰਗ, ਰਾਹੁਲ ਗਰਗ, ਲਕਸ਼ੈ ਤੇ ਦੀਪਾ ਵਿਸ਼ੇਸ਼ ਤੌਰਤੇ ਹਾਜ਼ਰ ਸਨ। ਜਿਨ੍ਹਾਂ ਨੇ ਸੇਵਾ ਭਾਵਨਾ ਨਾਲ ਪੌਦਿਆਂ ਲਗਾ ਕੇ ਉਨ੍ਹਾਂ ਦੀ ਸੰਭਾਲ ਦਾ ਸੰਕਲਪ ਲਿਆ। ਸੰਘ ਵਲੋਂ ਕੀਤੀ ਗਈ ਇਸ ਨਿਵੇਕਲੀ ਪਹਿਲ ਦੀ ਪੂਰੇ ਇਲਾਕੇ ’ਚ ਸ਼ਲਾਘਾ ਹੋ ਰਹੀ ਹੈ ਕਿਉਂਕਿ ਇਹ ਨਾ ਸਿਰਫ਼ ਧਾਰਮਿਕ ਆਸਥਾ ਨਾਲ ਜੁੜਿਆ ਵਿਸ਼ਾ ਹੈ। ਸਗੋਂ ਮੌਜੂਦਾ ਸਮੇਂ ’ਚ ਵਾਤਾਵਰਣ ਨੂੰ ਬਚਾਉਣ ਦੀ ਦਿਸ਼ਾ ’ਚ ਵੀ ਇਕ ਸਾਰਥਕ ਕਦਮ ਹੈ। ਸਾਰੇ ਹਾਜ਼ਰ ਮੈਂਬਰਾਂ ਨੇ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਲੋਕ ਭਲਾਈ ਤੇ ਕੁਦਰਤ ਪ੍ਰੇਮੀ ਕਾਰਜਾਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਹਰਿਆ-ਭਰਿਆ ਤੇ ਅਧਿਆਤਮਿਕ ਵਾਤਾਵਰਣ ਵਿਰਸੇ ’ਚ ਮਿਲ ਸਕੇ।

About The Author

You may have missed