ਬਰਨਾਲਾ ਪ੍ਰਸ਼ਾਸਨ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਮੁਖ ਮੰਤਰੀ ਸਿਹਤ ਬੀਮਾ ਯੋਜਨਾ ’ਚ ਲਗਾਈਆਂ ਡਿਊਟੀਆਂ ਦੇ ਵਿਰੋਧ ’ਚ ਐੱਸਡੀਐਮ ਨੂੰ ਮਿਲੇ

PrimekhabarPunjab Computer tchr

ਬਰਨਾਲਾ, 3 ਫਰਵਰੀ (ਰਾਕੇਸ਼ ਜੇਠੀ): ਮੰਗਲਵਾਰ ਨੂੰ ਕੰਪਿਊਟਰ ਅਧਿਆਪਕ ਯੂਨੀਅਨ ਬਰਨਾਲਾ ਵਲੋਂ ਕੰਪਿਊਟਰ ਅਧਿਆਪਕ ਸਾਥੀਆਂ ਦੀਆਂ ਡਿਊਟੀਆਂ ਜੋ ਕਿ ਪ੍ਰੀਖਿਆਵਾਂ ਦੇ ਦਿਨਾਂ ’ਚ ਮੁਖ ਮੰਤਰੀ ਸਿਹਤ ਬੀਮਾ ਯੋਜਨਾ ਸਬੰਧੀ ਆਈਆਂ ਹਨ। ਇਸ ਦੇ ਵਿਰੋਧ ’ਚ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਐੱਸਡੀਐੱਮ ਬਰਨਾਲਾ ਨੂੰ ਮਿਲੇ। ਜਿਸ ’ਚ ਕਿਹਾ ਗਿਆ ਕਿ ਕੰਪਿਊਟਰ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਲਾਉਣ ਤੋਂ ਗਰੇਜ ਕੀਤਾ ਜਾਵੇ ਤਾਂ ਜੋ ਸਕੂਲਾਂ ’ਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਮੌਕੇ ’ਤੇ ਐੱਸਡੀਐੱਮ ਵਲੋਂ ਉਕਤ ਡਿਊਟੀਆਂ ਕੱਟਣ ਲਈ ਦੋ ਦਿਨ ਦਾ ਸਮਾਂ ਮੰਗਿਆ ਗਿਆ। ਕੰਪਿਊਟਰ ਅਧਿਆਪਕ ਯੂਨੀਅਨ ਬਰਨਾਲਾ ਦੇ ਪ੍ਰਧਾਨ ਪ੍ਰਦੀਪ ਕੁਮਾਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਦੋ ਦਿਨਾ ’ਚ ਉਕਤ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਦੋਬਾਰਾ ਡੀਸੀ ਦਫਤਰ ਦਾ ਘਿਰਾਉ ਕੀਤਾ ਜਾਵੇਗਾ। ਜਿਸਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਵਫਦ ’ਚ ਭਰਾਤਰੀ ਜਥੇਬੰਦੀ ਜੀਟੀਯੂ ਵਲੋਂ ਹਰਿੰਦਰ ਮੱਲ੍ਹੀਆਂ ਤੇ ਡੀਟੀਐੱਫ ਵਲੋਂ ਰਾਜੀਵ ਸੁਖਪੁਰ, ਰਮਨ ਕੁਮਾਰ ਤੇ ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਪ੍ਰਦੀਪ ਕੁਮਾਰ, ਤਰਸੇਮ ਸਿੰਘ, ਵਿਪੁਲ ਕੁਮਾਰ, ਹਰਪ੍ਰੀਤ ਸਿੰਘ, ਰੋਹਤਾਸ਼ ਸ਼ਰਮਾ, ਵਿਕਰਮ, ਕੁਲਦੀਪ ਸਿੰਘ, ਧਰਮਪਾਲ ਤੇ ਹੋਰ ਸਾਥੀ ਸ਼ਾਮਿਲ ਸਨ।

About The Author

You may have missed