ਮਾਘ ਪੁਰਨਿਮਾ ਦੇ ਸ਼ੁਭ ਅਵਸਰ ‘ਤੇ ਸ਼ਿਵ ਮੰਦਰ ਜੇਠੀ ਖੱਤਰੀਆਂ ਵਿਖੇ ਧਾਰਮਿਕ ਪ੍ਰੋਗਰਾਮ ਦਾ ਕੀਤਾ ਆਯੋਜਨ….

ਹੰਡਿਆਇਆ-01 ਫਰਵਰੀ(ਰਾਕੇਸ਼ ਜੇਠੀ)-ਮਾਘ ਪੁਰਨਿਮਾ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਕਰਦੇ ਹੋਏ ਸ਼ਿਵ ਮੰਦਰ ਜੇਠੀ ਖੱਤਰੀਆਂ ਵਿਖੇ ਭਗਵਾਨ ਸਤਨਾਰਾਇਣ ਜੀ ਦੀ ਪਵਿੱਤਰ ਪੂਜਾ, ਹਵਨ ਭਗਤੀਮਈ ਵਾਤਾਵਰਨ ਵਿੱਚ ਕਰਵਾਈ ਗਈ। ਇਸ ਮੌਕੇ ਸਾਰਾ ਮੰਦਰ ਪ੍ਰੰਗਣ ਵੇਦ ਮੰਤਰਾਂ ਅਤੇ ਭਜਨਾਂ ਦੀ ਧੁਨ ਨਾਲ ਗੂੰਜ ਉਠਿਆ, ਜਿਸ ਨਾਲ ਸ਼ਰਧਾਲੂਆਂ ਦੇ ਮਨਾਂ ਵਿੱਚ ਅਤੁੱਟ ਸ਼ਾਂਤੀ ਅਤੇ ਆਸਥਾ ਦਾ ਸੰਚਾਰ ਹੋਇਆ।
ਪੂਜਾ ਦੇ ਜਜਮਾਨ ਮਨਦੀਪ ਜੇਠੀ ਅਤੇ ਪ੍ਰੀਆ ਜੇਠੀ ਵੱਲੋਂ ਪੂਰੀ ਵਿਧੀ-ਵਿਧਾਨ ਨਾਲ ਪੂਜਾ ਅਰਚਨਾ ਕੀਤੀ ਗਈ, ਜਦਕਿ ਪੰਡਿਤ ਸਰੋਜ ਪਾਂਡੇ ਜੀ ਨੇ ਹਵਨ ਅਤੇ ਪੂਜਾ ਸੰਪੰਨ ਕਰਵਾਈ। ਪੂਜਾ ਉਪਰਾਂਤ ਭਗਵਾਨ ਦੀ ਆਰਤੀ ਕੀਤੀ ਗਈ ਅਤੇ ਸਮੂਹ ਸੰਗਤ ਦੀ ਖੁਸ਼ਹਾਲੀ, ਸੁਖ-ਸ਼ਾਂਤੀ ਅਤੇ ਸਮ੍ਰਿੱਧੀ ਲਈ ਪ੍ਰਾਰਥਨਾ ਕੀਤੀ ਗਈ।
ਇਸ ਧਾਰਮਿਕ ਸਮਾਗਮ ਦੌਰਾਨ ਆਯੋਜਕ ਅਸ਼ੋਕ ਕੁਮਾਰ ਜੇਠੀ, ਸੁਭਾਸ਼ ਜੇਠੀ, ਨਵੀਨ ਜੇਠੀ, ਦੀਪਕ ਜੇਠੀ, ਪੁਨੀਤ ਜੇਠੀ, ਰਮਾ ਜੇਠੀ, ਮਧੂ ਜੇਠੀ, ਪੂਨਮ ਜੇਠੀ, ਨੇਹਾਂ ਜੇਠੀ, ਨੀਰੂ ਜੇਠੀ, ਨੇਹਾ ਜੇਠੀ,ਮਾਨਵ ਜੇਠੀ,ਚਾਹਤ ਜੇਠੀ, ਅਦਿਤੀ ਜੇਠੀ, ਰਾਧਿਕਾ ਜੇਠੀ,ਪ੍ਰਥਮ ਜੇਠੀ, ਸ਼ਕਸ਼ਮ ਜੇਠੀ, ਨੂਰ ਜੇਠੀ ਅਤੇ ਦੈਵਿਤ ਜੇਠੀ ਹਾਜ਼ਰ ਰਹੇ ਅਤੇ ਸੇਵਾ ਭਾਵ ਨਾਲ ਭਾਗ ਲਿਆ।
ਪੂਜਾ ਉਪਰਾਂਤ ਸ਼ਰਧਾਲੂਆਂ ਲਈ ਆਲੂ-ਚਣਾ ਅਤੇ ਪੂਰੀ ਦਾ ਵਿਸ਼ਾਲ ਲੰਗਰ ਵੀ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਭਗਤਾਂ ਨੇ ਪ੍ਰਸਾਦ ਗ੍ਰਹਿਣ ਕਰਕੇ ਧੰਨਤਾ ਮਹਿਸੂਸ ਕੀਤੀ। ਸਮੂਹ ਸਮਾਗਮ ਭਾਈਚਾਰੇ, ਸਾਂਝ ਅਤੇ ਧਾਰਮਿਕ ਆਸਥਾ ਦੀ ਸੁੰਦਰ ਮਿਸਾਲ ਬਣ ਕੇ ਸਾਹਮਣੇ ਆਇਆ।

