ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ–ਜੋਧਪੁਰ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ

PrimekhabarPunjab Cheema

ਬਰਨਾਲਾ-31ਜਨਵਰੀ(ਰਾਕੇਸ਼ ਜੇਠੀ)- ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ–ਜੋਧਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਬੜੀ ਹੀ ਉਤਸ਼ਾਹਪੂਰਕ ਅਤੇ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਸਮਾਰੋਹ ਵਿੱਚ ਵਿਦਿਆਰਥੀਆਂ ਦੀ ਸਿੱਖਿਆ, ਸਾਂਸਕ੍ਰਿਤਕ ਅਤੇ ਖੇਡ ਪ੍ਰਾਪਤੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨਾਂ ਵਜੋਂ ਕੁਲਵੰਤ ਸਿੰਘ ਪੰਡੋਰੀ, ਐਮਐਲਏ ਹਲਕਾ ਮਹਿਲ ਕਲਾਂ, ਲਾਭ ਸਿੰਘ ਉੱਗੋਕੇ, ਐਮਐਲਏ ਹਲਕਾ ਭਦੌੜ, ਸਰਦਾਰ ਬਰਜਿੰਦਰ ਪਾਲ ਸਿੰਘ ਡਿਪਟੀ ਡੀ.ਈ.ਓ. ਬਰਨਾਲਾ, ਸਰਪੰਚ ਵੀਰਪਾਲ ਸਿੰਘ ਜੋਧਪੁਰ, ਜਿੰਦਰ ਸਿੰਘ ਮੈਂਬਰ ਚੀਮਾ, ਅਵਤਾਰ ਸਿੰਘ ਪ੍ਰੈਸ ਰਿਪੋਰਟਰ ਚੀਮਾ, ਬਲਵੀਰ ਸਿੰਘ ਸਾਬਕਾ ਮੁੱਖ ਅਧਿਆਪਕ, ਲਸ਼ਮਣ ਸਿੰਘ ਚੇਅਰਮੈਨ, ਦੀਪ ਦੇਵਜੀਤ ਕੌਰ ਚੇਅਰਮੈਨ, ਜਸਕਰਨ ਸਿੰਘ ਪ੍ਰਧਾਨ ਟਰੱਕ ਯੂਨੀਅਨ ਤਪਾ, ਅੰਮ੍ਰਿਤਪਾਲ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਭਦੌੜ, ਸਿਮਰਜੀਤ ਸਿੱਧੂ ਹੈਡ ਮਾਸਟਰ ਸਰਕਾਰੀ ਹਾਈ ਸਕੂਲ ਪੱਖੋਕੇ, ਸੁਰੇਸ਼ਤਾ ਰਾਣੀ ਹੈਡ ਮਿਸਟਰੈੱਸ ਸਰਕਾਰੀ ਹਾਈ ਸਕੂਲ ਨੈਣੇਵਾਲ, ਦਵਿੰਦਰ ਸਿੰਘ ਲੈਕਚਰਾਰ ਵਕਤਗੜ੍ਹ, ਜਗਸੀਰ ਸਿੰਘ ਆਮ ਆਦਮੀ ਪਾਰਟੀ ਇੰਚਾਰਜ ਬਰਨਾਲਾ, ਜਗਸੀਰ ਸਿੰਘ ਸਾਬਕਾ ਚੇਅਰਮੈਨ ਐਸ.ਐਮ.ਸੀ, ਹਰਪ੍ਰੀਤ ਸਿੰਘ ਸਾਬਕਾ ਚੇਅਰਮੈਨ ਐਸ.ਐਮ.ਸੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ।
ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਸਾਂਸਕ੍ਰਿਤਕ ਪ੍ਰਸਤੁਤੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਸਲਾਹਿਆ ਗਿਆ। ਅਕਾਦਮਿਕ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਅਨੀਲ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੀ.ਐਮ. ਸ਼੍ਰੀ ਯੋਜਨਾ ਤਹਿਤ ਸਕੂਲ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਇਸ ਮੌਕੇ ਐਮਐਲਏ ਸਾਹਿਬਾਨ ਕੋਲ ਸਕੂਲ ਵਿੱਚ ਕਾਮਰਸ ਅਤੇ ਸਾਇੰਸ ਸਟ੍ਰੀਮ ਸ਼ੁਰੂ ਕਰਨ ਦੀ ਮੰਗ ਵੀ ਰੱਖੀ, ਤਾਂ ਜੋ ਪਿੰਡ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਸ਼ਹਿਰਾਂ ਵੱਲ ਨਾ ਜਾਣਾ ਪਵੇ ਅਤੇ ਉਹ ਆਪਣੇ ਸਕੂਲ ਵਿੱਚ ਹੀ ਬਿਹਤਰ ਭਵਿੱਖ ਲਈ ਤਿਆਰੀ ਕਰ ਸਕਣ।
ਸਮਾਰੋਹ ਦੀ ਸਫਲਤਾ ਲਈ ਸਟਾਫ ਮੈਂਬਰਾਂ ਯੁਵਰਾਜ, ਪਰਮਜੀਤ ਕੌਰ, ਮਨਜੀਤ ਕੌਰ, ਮੀਨਾਕਸ਼ੀ, ਪਾਇਲ, ਗਗਨਦੀਪ ਕੌਰ, ਮਨਪ੍ਰੀਤ ਕੌਰ, ਉਪਾਸਨਾ, ਜਸਮੇਲ ਸਿੰਘ, ਬਲਵੀਰ ਸਿੰਘ, ਰਾਜੇਸ਼ ਕੁਮਾਰ, ਨਵਦੀਪ, ਅਮਰਿੰਦਰ ਕੌਰ, ਲਲਿਤਾ, ਰਾਸ਼ੀ, ਅਮਨਦੀਪ ਕੌਰ, ਜਸਬੀਰ ਕੌਰ, ਲਵਪ੍ਰੀਤ ਕੌਰ ਅਤੇ ਹਰਪ੍ਰੀਤ ਸਿੰਘ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।
ਅੰਤ ਵਿੱਚ ਮਹਿਮਾਨਾਂ ਅਤੇ ਸਮੂਹ ਸਟਾਫ ਦਾ ਧੰਨਵਾਦ ਕਰਦਿਆਂ ਸਮਾਰੋਹ ਨੂੰ ਸਫਲਤਾਪੂਰਕ ਸੰਪੰਨ ਕੀਤਾ ਗਿਆ।

About The Author

You may have missed