ਰਾਸ਼ਟਰੀ ਸੜਕ ਸੁਰੱਖਿਆ ਮਹੀਨਾ: ਦਸਮੇਸ਼ ਪਬਲਿਕ ਸਕੂਲ ਕਾਲੇਕੇ ਵਿੱਚ SSF ਵੱਲੋਂ ਜਾਗਰੂਕਤਾ ਮੁਹਿੰਮ

PrimekhabarPunjab SSF

ਕਾਲੇਕੇ -28ਜਨਵਰੀ(ਰਾਕੇਸ਼ ਜੇਠੀ)-ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ 1 ਜਨਵਰੀ ਤੋਂ 31 ਜਨਵਰੀ 2026 ਤੱਕ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਪੰਜਾਬ ਵਿੱਚ ਸੜਕ ਸੁਰੱਖਿਆ ਅਭਿਆਨ ਤਹਿਤ ਸੜਕ ਹਾਦਸਿਆਂ ਨੂੰ ਜ਼ੀਰੋ ਪੱਧਰ ‘ਤੇ ਲਿਆਉਣਾ ਹੈ।
ਇਸ ਮੰਤਵ ਦੀ ਪੂਰਤੀ ਲਈ ਮਿਲੀਆਂ ਹਦਾਇਤਾਂ ਤਹਿਤ ਸੜਕ ਸੁਰੱਖਿਆ ਫੋਰਸ ਰੂਟ ਨੰਬਰ 88307, ਜ਼ਿਲ੍ਹਾ ਬਰਨਾਲਾ ਦੀ SSF ਟੀਮ ਨੇ ਏਐੱਸਆਈ ਅਮਰੀਕ ਸਿੰਘ ਦੀ ਅਗਵਾਈ ਹੇਠ ਦਸਮੇਸ਼ ਪਬਲਿਕ ਸਕੂਲ ਪਿੰਡ ਕਾਲੇਕੇ ਵਿੱਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ।


ਇਸ ਦੌਰਾਨ ਸਕੂਲ ਵੈਨਾਂ ਅਤੇ ਹੋਰ ਵਾਹਨਾਂ ‘ਤੇ ਯਾਰਾਂ ਇੰਡੀਆ ਵੱਲੋਂ ਜਾਰੀ ਟ੍ਰੈਫਿਕ ਰਿਫਲੈਕਟਿਵ ਸਟਿੱਕਰ ਲਗਾਏ ਗਏ। ਨਾਲ ਹੀ ਸਕੂਲ ਵੈਨਾਂ ਦੇ ਸੁਰੱਖਿਆ ਸਾਜੋ-ਸਮਾਨ ਜਿਵੇਂ ਕਿ ਫਸਟ ਏਡ ਬਾਕਸ, ਅੱਗ ਬੁਝਾਉ ਯੰਤਰਾਂ ਦੀ ਮਿਆਦ (ਐਕਸਪਾਇਰੀ ਡੇਟ) ਦੀ ਜਾਂਚ ਕੀਤੀ ਗਈ ਅਤੇ ਵਾਹਨਾਂ ‘ਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਚੈਕ ਕੀਤਾ ਗਿਆ।
SSF ਟੀਮ ਵੱਲੋਂ ਸਕੂਲ ਦੇ ਪ੍ਰਿੰਸੀਪਲ, ਸਟਾਫ ਅਤੇ ਵੈਨ ਡਰਾਈਵਰਾਂ ਨਾਲ ਸੈਮੀਨਾਰ ਕਰਕੇ ਸੇਫ ਸਕੂਲ ਵਾਹਨ ਪਾਲਸੀ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਉਹ ਵਿਦਿਆਰਥੀ ਜੋ ਮੋਟਰਸਾਈਕਲ ‘ਤੇ ਸਕੂਲ ਆਉਂਦੇ ਹਨ, ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਸਮਝਾਇਆ ਗਿਆ ਅਤੇ ਜਾਗਰੂਕ ਕੀਤਾ ਗਿਆ।


ਇਸ ਮੌਕੇ ਸੜਕ ਸੁਰੱਖਿਆ ਫੋਰਸ ਵੱਲੋਂ ਆਪਣੀਆਂ ਜਨਤਾ ਪ੍ਰਤੀ ਡਿਊਟੀਆਂ ਅਤੇ ਜ਼ਿੰਮੇਵਾਰੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।ਇਸ ਅਭਿਆਨ ਦੌਰਾਨ ਏਐੱਸਆਈ ਅਮਰੀਕ ਸਿੰਘ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਸਹਾਇਕ ਪ੍ਰਿੰਸੀਪਲ ਰਾਜੇਸ਼ ਬਾਂਸਲ, ਸਿਪਾਹੀ ਲਕਸਦੀਪ ਸਿੰਘ, ਲੇਡੀ ਸਿਪਾਹੀ ਗੁਰਮੀਤ ਕੌਰ ਅਤੇ ਲੇਡੀ ਸਿਪਾਹੀ ਜਸਨਦੀਪ ਕੌਰ ਵੀ ਹਾਜ਼ਰ ਸਨ।

About The Author

You may have missed