ਸੋਸ਼ਲ ਮੀਡੀਆ ਦੁਸ਼ਮਣ ਜਾਂ ਦੋਸਤ? ਵਿਸ਼ੇ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਵਿੱਚ ਸੈਮੀਨਾਰ

PrimeKhabarPunjab Khudi

ਖੁੱਡੀ ਕਲਾਂ-12ਜਨਵਰੀ(ਰਾਕੇਸ਼ ਜੇਠੀ)- ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਅਤੇ ਇਸ ਦੇ ਸਕਾਰਾਤਮਕ ਤੇ ਨਕਾਰਾਤਮਕ ਪਹਿਲੂਆਂ ਨੂੰ ਲੈ ਕੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਵਿਸ਼ਾ ਸੀ — “ਸੋਸ਼ਲ ਮੀਡੀਆ: ਦੁਸ਼ਮਣ ਜਾਂ ਦੋਸਤ?”

ਸੈਮੀਨਾਰ ਦੀ ਸ਼ੁਰੂਆਤ ਐੱਸ ਪੀ ਸੀ ਨੋਡਲ ਇੰਚਾਰਜ ਜਗਸੀਰ ਸਿੰਘ ਨੇ ਕੀਤੀ । ਉਹਨਾਂ ਦੱਸਿਆ ਅੱਜ ਦੇ ਡਿਜੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਨੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ ਪਰ ਇਸ ਦੀ ਗਲਤ ਵਰਤੋਂ ਨਾਲ ਨੌਜਵਾਨਾਂ ਵਿੱਚ ਮਾਨਸਿਕ ਤਣਾਅ, ਗਲਤ ਜਾਣਕਾਰੀਆਂ ਦਾ ਫੈਲਾਅ ਅਤੇ ਨਿੱਜੀ ਜੀਵਨ ਵਿੱਚ ਦਖਲ ਵਧ ਰਿਹਾ ਹੈ।

ਮੁੱਖ ਬੁਲਾਰੇ ਪ੍ਰੋਫੈਸਰ ਕੁਲਦੀਪ ਸਿੰਘ ਐਸ ਡੀ ਕਾਲਜ ਬਰਨਾਲਾ ਨੇ ਆਪਣੇ ਭਾਸ਼ਣ ਵਿੱਚ ਕਿਹਾ, “ਸੋਸ਼ਲ ਮੀਡੀਆ ਇੱਕ ਚਾਕੂ ਵਾਂਗ ਹੈ — ਜੇ ਸਹੀ ਤਰੀਕੇ ਨਾਲ ਵਰਤੀਏ ਤਾਂ ਇਹ ਦੋਸਤ ਹੈ ਜੋ ਜਾਣਕਾਰੀ, ਸਿੱਖਿਆ ਅਤੇ ਸਮਾਜਿਕ ਜੁੜਾਅ ਵਧਾਉਂਦਾ ਹੈ। ਪਰ ਜੇ ਗਲਤ ਵਰਤੋ ਕਰੀਏ, ਤਾਂ ਇਹ ਦੁਸ਼ਮਣ ਬਣ ਜਾਂਦਾ ਹੈ ਜੋ ਸਾਡੀ ਨਿੱਜਤਾ, ਸਮਾਂ ਅਤੇ ਮਾਨਸਿਕ ਸਿਹਤ ਨੂੰ ਖਤਰੇ ਵਿੱਚ ਪਾਉਂਦਾ ਹੈ।

ਅੰਤ ਵਿੱਚ ਸਕੂਲ ਇੰਚਾਰਜ ਮੈਡਮ ਸ੍ਰੀਮਤੀ ਅਵਿਨਾਸ਼ ਕੌਰ ਜੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਨੂੰ ਸੀਮਤ ਅਤੇ ਜ਼ਿੰਮੇਵਾਰੀ ਨਾਲ ਵਰਤਿਆ ਜਾਵੇ। ਮੈਡਮ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਸਮੂਹ ਸਟਾਫ ਹਾਜ਼ਰ ਸੀ ।

About The Author

You may have missed