ਮਾਤਾ ਪਿਤਾ ਅਤੇ ਭਰਾ ਦੀ ਯਾਦ ਵਿੱਚ 5 ਲੱਖ ਰੁਪਏ ਕੀਤੇ ਦਾਨ

ਹੰਡਿਆਇਆ-13ਜਨਵਰੀ(ਰਾਕੇਸ਼ ਜੇਠੀ)- ਹੰਡਿਆਇਆ ਖੇਤਰ ਵਿੱਚ ਮਨੁੱਖੀ ਸੇਵਾ ਦੀ ਇੱਕ ਸੁੰਦਰ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਇੱਕ ਮਹਿਲਾ ਨੇ ਆਪਣੇ ਮਰਹੂਮ ਮਾਤਾ–ਪਿਤਾ ਅਤੇ ਭਰਾ ਦੀ ਪਵਿੱਤਰ ਯਾਦ ਵਿੱਚ ਰਾਧਾ ਕ੍ਰਿਸ਼ਨ ਟਰਸਟ ਹੰਡਿਆਇਆ ਨੂੰ ਪੰਜ ਲੱਖ ਰੁਪਏ ਦਾ ਦਾਨ ਭੇਟ ਕੀਤਾ।
ਮਹਿਲਾ ਨੇ ਦੱਸਿਆ ਕਿ ਉਸਦੇ ਮਾਤਾ–ਪਿਤਾ ਅਤੇ ਭਰਾ ਨੇ ਹਮੇਸ਼ਾਂ ਉਸਨੂੰ ਧਰਮ, ਸੇਵਾ ਅਤੇ ਮਨੁੱਖਤਾ ਦੇ ਰਾਹ ‘ਤੇ ਚਲਣਾ ਸਿਖਾਇਆ। ਉਹਨਾਂ ਦੀ ਇੱਛਾ ਸੀ ਕਿ ਉਨ੍ਹਾਂ ਦੀ ਯਾਦ ਵਿੱਚ ਕੁਝ ਐਸਾ ਕੀਤਾ ਜਾਵੇ ਜਿਸ ਨਾਲ ਉਹਨਾਂ ਦੀ ਆਤਮਾ ਨੂੰ ਖੁਸ਼ੀ ਤੇ ਸਦਗਤੀ ਪ੍ਰਾਪਤ ਹੋਵੇ। ਕ੍ਰਿਸ਼ਨਾ ਦੇਵੀ ਪਤਨੀ ਜਗਨਨਾਥ ਜਾਖਲ ਵਾਲੇ ਨੇ ਸ਼ਾਂਤੀ ਹਾਲ ਹੰਡਿਆਇਆ ਵਿਖੇ ਪਹੁੰਚ ਕੇ ਆਪਣੇ ਸਵਰਗਵਾਸੀ ਪਿਤਾ ਸੂਰਜ ਭਾਣ ਜਿੰਦਲ ਅਤੇ ਮਾਤਾ ਬਿਮਲਾ ਦੇਵੀ ਤੇ ਸਰਗਵਾਸੀ ਭਰਾ ਪਵਨ ਜਿੰਦਲ ਦੀ ਯਾਦ ਵਿੱਚ ਸ੍ਰੀ ਰਾਧਾ ਕ੍ਰਿਸ਼ਨ ਟਰੱਸਟ ਨੂੰ 5 ਲੱਖ ਰੁਪਏ ਦਾਨ ਸਰੂਪ ਭੇਟ ਕੀਤੇ। ਅਸਲ ਵਿੱਚ ਕ੍ਰਿਸ਼ਨਾ ਦੇਵੀ ਹੰਡਿਆਇਆ ਦੇ ਹੀ ਜੰਪਲ ਹਨ ਅਤੇ ਉਹਨਾਂ ਦਾ ਪਰਿਵਾਰ ਸੂਰਜ ਭਾਨ ਦੇ ਨਾਮ ਨਾਲ ਮਸ਼ਹੂਰ ਸਨ। ਸ੍ਰੀ ਰਾਧਾ ਕ੍ਰਿਸ਼ਨ ਟਰਸਟ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਮਹਿਲਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨਾਲ ਸ੍ਰੀ ਰਾਧਾ ਕ੍ਰਿਸ਼ਨ ਟਰਸਟ ਦੇ ਮੈਂਬਰ ਸ੍ਰੀ ਅਸ਼ੋਕ ਕੁਮਾਰ ਸ਼ਾਸਤਰੀ, ਸਬੋਧ ਗੋਇਲ ਅਤੇ ਸਤਪਾਲ ਖਜ਼ਾਨੇ ਵਾਲੇ ਵੀ ਹਾਜ਼ਰ ਸਨ।
