ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਨੂੰ ਆਈਸੀਐੱਸਈ ਬੋਰਡ ਦੀ ਬਾਰ੍ਹਵੀਂ ਤਕ ਮਾਨਤਾ ਮਿਲਣ ’ਤੇ ਸਕੂਲ ’ਚ ਖੁਸ਼ੀ ਦਾ ਮਾਹੌਲ

ਤਿੰਨ ਸਾਲਾਂ ’ਚ ਬਾਰ੍ਹਵੀਂ ਕਲਾਸ ਤਕ ਦੀ ਮਾਨਤਾ ਆਸਾਨ ਕੰਮ ਨਹੀਂ, ਇਹ ਇਕ ਇਤਿਹਾਸਕ ਉੱਪਲਬਧੀ: ਸ਼ਿਵ ਸਿੰਗਲਾ
ਬਰਨਾਲਾ-14ਜਨਵਰੀ(ਰਾਕੇਸ਼ ਜੇਠੀ)- ਬਰਨਾਲਾ ਦੇ ਵਿਦਿਅਕ ਇਤਿਹਾਸ ’ਚ ਅੱਜ ਉਸ ਵੇਲੇ ਇਕ ਸੁਨਹਿਰੀ ਅਧਿਆਇ ਜੁੜ ਗਿਆ। ਜਦੋਂ ਇਲਾਕੇ ਦੀ ਨਾਮਵਰ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਨੂੰ ਸੀਆਈਐੱਸਈ ਬੋਰਡ ਵਲੋਂ ਬਾਰ੍ਹਵੀਂ ਕਲਾਸ ਤਕ ਦੀ ਅਧਿਕਾਰਿਕ ਮਾਨਤਾ ਮਿਲਣ ਦਾ ਐਲਾਨ ਹੋਇਆ। ਜਿਸ ਨਾਲ ਪੂਰੇ ਸਕੂਲ ਪਰਿਵਾਰ ’ਚ ਖੁਸ਼ੀ ਦੀ ਲਹਿਰ ਦੌੜ ਗਈ। ਇਹ ਪ੍ਰਾਪਤੀ ਇਸ ਲਈ ਵਿਸ਼ੇਸ਼ ਹੈ ਕਿਉਂਕਿ ਸਕੂਲ ਨੇ ਆਪਣੀ ਸਥਾਪਨਾ ਦੇ ਮਹਿਜ਼ 3 ਸਾਲਾਂ ਦੇ ਅੰਦਰ ਹੀ ਬੋਰਡ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਇਹ ਮਾਨਤਾ ਹਾਸਲ ਕਰ ਲਈ ਹੈ। ਜਿਸ ਨੂੰ ਸਿੱਖਿਆ ਜਗਤ ’ਚ ਇਕ ਇਤਿਹਾਸਕ ਉਪਲਬਧੀ ਵਜੋਂ ਦੇਖਿਆ ਜਾ ਰਿਹਾ ਹੈ। ਸਕੂਲ ਦੇ ਐੱਮਡੀ ਸ਼ਿਵ ਸਿੰਗਲਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਦੀ ਆਈਸੀਐੱਸਈ ਬੋਰਡ ਤੋਂ ਮਾਨਤਾ ਸਾਡੀ ਸਾਂਝੀ ਮਿਹਨਤ ਦਾ ਸਫਲ ਨਤੀਜਾ ਹੈ। ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ’ਚ ਬਾਰ੍ਹਵੀਂ ਕਲਾਸ ਤਕ ਦੀ ਮਾਨਤਾ ਹਾਸਲ ਕਰਨਾ ਆਸਾਨ ਕੰਮ ਨਹੀਂ ਸੀ। ਇਹ ਇਕ ਇਤਿਹਾਸਕ ਉਪਲਬਧੀ ਹੈ। ਨਾਲ ਹੀ ਟੀਮ ਵਰਕ, ਸਪੱਸ਼ਟ ਦ੍ਰਿਸ਼ਟੀ ਤੇ ਮਜ਼ਬੂਤ ਇਰਾਦਿਆਂ ਨਾਲ ਇਹ ਮੰਜ਼ਿਲ ਹਾਸਲ ਕੀਤੀ ਗਈ। ਐੱਮਡੀ ਸਿੰਗਲਾ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਸਿਰਫ ਕਿਤਾਬੀ ਗਿਆਨ ਹੀ ਨਹੀਂ। ਸਗੋਂ ਪ੍ਰੈਕਟੀਕਲ ਨੋਲੇਜ, ਮੁਕਾਬਲੇ ਦੀ ਤਿਆਰੀ ਤੇ ਭਵਿੱਖ ਦੇ ਕਰੀਅਰ ਲਈ ਪੂਰੀ ਤਰ੍ਹਾਂ ਤਿਆਰ ਕਰੇਗਾ ਤੇ ਵਿਸ਼ਵਾਸ ਜਤਾਇਆ ਕਿ ਵਧੀਆ ਸਟਾਫ਼ ਤੇ ਆਧੁਨਿਕ ਸਿੱਖਿਆ ਦੇ ਨਾਲ ਸਕੂਲ ਦੇ ਵਿਦਿਆਰਥੀ ਹਰ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ ਤੇ ਸਕੂਲ ਦਾ ਨਾਮ ਰੌਸ਼ਨ ਕਰਨਗੇ। ਐੱਮਡੀ ਸਿੰਗਲਾ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਗੁਣਵੱਤਾ ਭਰੀ ਸਿੱਖਿਆ ਦੇਣ, ਆਧੁਨਿਕ ਸਹੂਲਤਾਂ ਉਪਲਬਧ ਕਰਵਾਉਣ ਤੇ ਉਨ੍ਹਾਂ ਦੇ ਸਰਬੰਗੀ ਵਿਕਾਸ ਲਈ ਲਗਾਤਾਰ ਯਤਨ ਕਰਦਾ ਰਹੇਗਾ। ਉਨ੍ਹਾਂ ਸਟਾਫ਼, ਮਾਪਿਆਂ ਤੇ ਵਿਦਿਆਰਥੀਆਂ ਨੂੰ ਇਸ ਵੱਡੀ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਸਕੂਲ ਲਈ ਨਵੇਂ ਮੀਲ ਪੱਥਰ ਸਾਬਤ ਹੋਵੇਗੀ।

ਮੈਡੀਕਲ, ਨਾਨ-ਮੈਡੀਕਲ ਤੇ ਕਾਮਰਸ ’ਚ ਹੁਣ ਹੋਵੇਗੀ ਸਮਾਰਟ ਸਿੱਖਿਆ: ਪ੍ਰਿੰਸੀਪਲ ਸ਼ਾਲਿਨੀ ਕੌਸ਼ਲ
ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਜਾਣਕਾਰੀ ਦਿੱਤੀ ਕਿ ਇਸ ਨਵੀਂ ਮਾਨਤਾ ਦੇ ਨਾਲ ਹੀ ਸਕੂਲ ’ਚ ਗਿਆਰਵੀਂ ਜਮਾਤ ਲਈ ਮੈਡੀਕਲ, ਨਾਨ-ਮੈਡੀਕਲ ਤੇ ਕਾਮਰਸ ਸਟਰੀਮ ਦੇ ਦਾਖ਼ਲੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਵਿਸ਼ੇਸ਼ ਤੌਰ ਤੇ ਦੱਸਿਆ ਕਿ ਹਰ ਵਿਸ਼ੇ ਲਈ ਮਾਹਿਰ ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਹੈ। ਸਕੂਲ ਹੁਣ ਸਮਾਰਟ ਕਲਾਸਰੂਮਾਂ, ਆਧੁਨਿਕ ਵਿਗਿਆਨਕ ਪ੍ਰਯੋਗਸ਼ਾਲਾਵਾਂ ਤੇ ਡਿਜ਼ੀਟਲ ਲਾਇਬ੍ਰੇਰੀ ਨਾਲ ਲੈਸ ਹੈ। ਸਿਰਫ਼ ਸਿਲੇਬਸ ਹੀ ਨਹੀਂ, ਸਗੋਂ ਨੀਟ, ਜੇਈਈ ਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਧਿਆਨ ’ਚ ਰੱਖ ਕੇ ਪੜ੍ਹਾਈ ਕਰਵਾਈ ਜਾਵੇਗੀ।
ਇਰਾਦੇ ਮਜ਼ਬੂਤ ਹੋਣ ਤਾਂ ਮੰਜ਼ਿਲਾਂ ਖੁਦ ਰਾਹ ਦਿੰਦੀਆਂ ਹਨ: ਐੱਮਡੀ ਸ਼ਿਵ ਸਿੰਗਲਾ ਸਕੂਲ ਦੇ ਐੱਮਡੀ ਸ਼ਿਵ ਸਿੰਗਲਾ ਨੇ ਇਸ ਮੌਕੇ ਭਾਵੁਕ ਹੁੰਦਿਆਂ ਕਿਹਾ ਕਿ ਬਾਰ੍ਹਵੀਂ ਤਕ ਦੀ ਮਾਨਤਾ ਮਿਲਣਾ ਸਿਰਫ਼ ਇਕ ਕਾਗਜ਼ੀ ਕਾਰਵਾਈ ਨਹੀਂ। ਸਗੋਂ ਸਾਡੇ ਵਲੋਂ ਦੇਖੇ ਗਏ ਇਕ ਵੱਡੇ ਸੁਪਨੇ ਦੀ ਪੂਰਤੀ ਹੈ। ਉਨ੍ਹਾਂ ਕਿਹਾ ਤਿੰਨ ਸਾਲਾਂ ’ਚ ਬਾਰ੍ਹਵੀਂ ਤਕ ਦਾ ਸਫ਼ਰ ਤੈਅ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਇਹ ਸਾਡੀ ਟੀਮ ਦੇ ਦਿਨ-ਰਾਤ ਦੇ ਸੰਘਰਸ਼, ਸਪਸ਼ਟ ਵਿਜ਼ਨ ਤੇ ਬੱਚਿਆਂ ਦੇ ਭਵਿੱਖ ਪ੍ਰਤੀ ਸਾਡੀ ਵਚਨਬੱਧਤਾ ਦੀ ਜਿੱਤ ਹੈ। ਅਸੀਂ ਹੁਣ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮੁਕਾਬਲਿਆਂ ਲਈ ਤਿਆਰ ਕਰਨ ਲਈ ਪੂਰੀ ਤਰ੍ਹਾਂ ਲੈਸ ਹਾਂ।
ਮਾਪਿਆਂ ਦੇ ਵਿਸ਼ਵਾਸ ਤੇ ਲੱਗੀ ਮੋਹਰ:
ਇਹ ਮਾਨਤਾ ਮਿਲਣ ਤੋਂ ਬਾਅਦ ਮਾਪਿਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਕੂਲ ਪ੍ਰਬੰਧਕਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ ਤੇ ਆਉਣ ਵਾਲੇ ਸਮੇਂ ’ਚ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਵਿਦਿਆਰਥੀ ਰਾਸ਼ਟਰੀ ਪੱੱਧਰ `ਤੇ ਮੱਲਾਂ ਮਾਰ ਕੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ।
