ਹੰਡਿਆਇਆ ਵਿੱਚ ਚਾਈਨਾ ਡੋਰ ਖਰੀਦਣ ਤੇ ਵੇਚਣ ਵਾਲਿਆਂ ਨੂੰ ਐਸਐਚਓ ਦੀ ਸਖਤ ਚੇਤਾਵਨੀ…..

PrimekhabarPunjab SHO

ਹੰਡਿਆਇਆ-13ਜਨਵਰੀ(ਰਾਕੇਸ਼ ਜੇਠੀ)- ਅੱਜ ਪੁਲਿਸ ਚੌਂਕੀ ਹੰਡਿਆਇਆ ਵਿਖੇ ਐਸਐਚਓ ਜਗਜੀਤ ਸਿੰਘ, ਥਾਣਾ ਸਦਰ, ਬਰਨਾਲਾ ਨੇ ਚਾਈਨਾ ਡੋਰ ਦੀ ਰੋਕਥਾਮ ਸਬੰਧੀ ਪੱਤਰਕਾਰਾਂ ਨਾਲ ਪ੍ਰੈਸ ਕਾਨਫਰਸ ਕੀਤੀ। ਉਹਨਾਂ ਦੱਸਿਆ ਕਿ ਚਾਈਨਾ ਡੋਰ ਦੀ ਰੋਕਥਾਮ ਲਈ ਸਮੇਂ-ਸਮੇਂ ਤੇ ਪੁਲਿਸ ਦੁਆਰਾ ਬਾਜ਼ਾਰਾਂ ਵਿੱਚ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਕਈ ਚਾਈਨਾ ਡੋਰ ਵਿਕਰੇਤਾ ਨੂੰ ਕਾਬੂ ਕਰਕੇ ਪਰਚੇ ਦਰਜ ਕੀਤੇ ਗਏ ਹਨ। ਉਹਨਾਂ ਨੇ ਜਨਤਾ ਅਤੇ ਦੁਕਾਨਦਾਰਾਂ ਨੂੰ ਚੇਤਾਵਨੀ ਕੀਤੀ ਕਿ ਚਾਈਨਾ ਡੋਰ ਦੀ ਖਰੀਦ ਵੇਚ ਨਾ ਕੀਤੀ ਜਾਵੇ ਕਿਉਂਕਿ ਇਹ ਡੋਰ ਕੇਵਲ ਮਨੁੱਖਾ ਲਈ ਹੀ ਨਹੀਂ ਬਲਕਿ ਜਾਨਵਰਾਂ ਅਤੇ ਪੰਛੀਆਂ ਲਈ ਵੀ ਖਤਰਨਾਕ ਸਾਬਤ ਹੋ ਰਹੀ ਹੈ। ਸੜਕਾਂ ਤੇ ਰੁਲਦੀ ਇਹ ਡੋਰ ਲਗਾਤਾਰ ਐਕਸੀਡੈਂਟਾਂ ਦਾ ਕਾਰਨ ਬਣਦੀ ਜਾ ਰਹੀ ਹੈ। ਉਹਨਾਂ ਮਾਪਿਆਂ ਅੱਗੇ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਅਜਿਹੀ ਡੋਰ ਖਰੀਦਣ ਤੋਂ ਵਰਜ਼ਨ ਅਤੇ ਅਜਿਹੇ ਲੋਕਾਂ ਦੀ ਸੂਚਨਾ ਦੇਣ ਜੋ ਚਾਈਨਾ ਡੋਰ ਦੀ ਖਰੀਦੋ ਫਰੋਖਤ ਕਰਦੇ ਹਨ ਤਾਂ ਜੋ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ।

ਇਸ ਮੌਕੇ ਪੱਤਰਕਾਰਾਂ ਦੁਆਰਾ ਚਾਈਨਾ ਡੋਰ ਨੂੰ ਵੇਚਣ ਵਾਲੇ ਦੇ ਨਾਲ ਨਾਲ ਖਰੀਦਣ ਵਾਲਿਆਂ ਤੇ ਵੀ ਸਖਤ ਕਾਰਵਾਈ ਕਰਨ ਦੀ ਸਲਾਹ ਦਿੱਤੀ। ਉਹਨਾਂ ਅਨੁਸਾਰ ਪੁਲਿਸ ਦੀ ਇਸ ਕਾਰਵਾਈ ਨਾਲ ਡੋਰ ਖਰੀਦਣ ਵਾਲਿਆਂ ਦੀ ਚਾਈਨਾ ਡੋਰ ਦੀ ਦਿਲਚਸਪੀ ਘਟੇਗੀ ਅਤੇ ਚਾਈਨਾ ਡੋਰ ਦੀ ਵਿਕਰੀ ਵਿੱਚ ਕਮੀ ਆਵੇਗੀ।

About The Author

You may have missed