ਹੰਡਿਆਇਆ ਵਿੱਚ ਸਫਾਈ ਪ੍ਰਬੰਧਾਂ ਦੀ ਨਿਕੰਮੀ ਹਾਲਤ: 20 ਹਜ਼ਾਰ ਦੀ ਆਬਾਦੀ ਲਈ ਸਿਰਫ਼ 21 ਸਫਾਈ ਸੇਵਕ…

PrimekhabarPunjab Safai

ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ

ਹੰਡਿਆਇਆ-13ਜਨਵਰੀ(ਰਾਕੇਸ਼ ਜੇਠੀ)-ਜ਼ਿਲ੍ਹਾ ਬਰਨਾਲਾ ਦੇ ਇਤਿਹਾਸਕ ਕਸਬੇ ਹੰਡਿਆਇਆ ਵਿੱਚ ਸਫਾਈ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਲਗਭਗ 20,000 ਦੀ ਆਬਾਦੀ ਵਾਲੇ ਇਸ ਕਸਬੇ ਵਿੱਚ ਸਫਾਈ ਦੇ ਮਾੜੇ ਪ੍ਰਬੰਧਾਂ ਕਾਰਨ ਸਥਾਨਕ ਨਿਵਾਸੀਆਂ ਵਿੱਚ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗਲੀਆਂ-ਮੋਹਲਿਆਂ ਵਿੱਚ ਲੱਗੇ ਗੰਦਗੀ ਦੇ ਢੇਰ ਪ੍ਰਸ਼ਾਸਨ ਦੇ ਦਾਅਵਿਆਂ ਦੀ ਫੂਕ ਕੱਢ ਰਹੇ ਹਨ।
ਕਸਬੇ ਵਿੱਚ ਕੁੱਲ 13 ਵਾਰਡ ਹਨ, ਪਰ ਵਾਰਡ ਨੰਬਰ 3, 4 ਅਤੇ 5 ਵਿੱਚ ਸਥਿਤੀ ਸਭ ਤੋਂ ਵੱਧ ਚਿੰਤਾਜਨਕ ਹੈ। ਇਨ੍ਹਾਂ ਵਾਰਡਾਂ ਦੀਆਂ ਨਾਲੀਆਂ ਗੰਦਗੀ ਨਾਲ ਨੱਕੋ-ਨੱਕ ਭਰੀਆਂ ਹੋਈਆਂ ਹਨ, ਜਿਸ ਕਾਰਨ ਬਦਬੂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ।
ਹੰਡਿਆਇਆ ਦੀ 20 ਹਜ਼ਾਰ ਦੇ ਕਰੀਬ ਆਬਾਦੀ ਦੀ ਸਫਾਈ ਦਾ ਜ਼ਿੰਮਾ ਸਿਰਫ਼ 21 ਸਫਾਈ ਕਰਮਚਾਰੀਆਂ ਦੇ ਸਿਰ ‘ਤੇ ਹੈ। ਮੁਲਾਜ਼ਮਾਂ ਦੀ ਇੰਨੀ ਘੱਟ ਗਿਣਤੀ ਹੋਣ ਕਾਰਨ ਪੂਰੇ ਕਸਬੇ ਦੀ ਸਫਾਈ ਰੋਜ਼ਾਨਾ ਹੋਣੀ ਅਸੰਭਵ ਜਾਪਦੀ ਹੈ, ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।

ਇਸ ਸਬੰਧੀ ਵਾਰਡ ਨੰਬਰ ਪੰਜ ਦੀ ਕੌਂਸਲਰ ਰੇਸ਼ਮਾ ਦੇ ਬੇਟੇ ਜਗਸੀਰ ਖਾਂ ਨੋਨੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਨਾਲੇ ਦੀ ਸਫਾਈ ਸਮੇਂ ਸਿਰ ਹੁੰਦੀ ਹੈ ਤੇ ਹੁਣ ਇਸ ਨਾਲੇ ਨੂੰ ਅੰਡਰਗਰਾਊਂਡ ਕਰਵਾਉਣ ਲਈ ਵੀ ਮਤਾ ਪਾ ਦਿੱਤਾ ਗਿਆ ਹੈ। ਜਲਦ ਹੀ ਵਾਰਡ ਵਾਸੀਆ ਨੂੰ ਗੰਦਗੀ ਤੋਂ ਰਾਹਤ ਮਿਲੇਗੀ।

About The Author

You may have missed