ਲੋਹੜੀ ਮੇਲੇ ਦੌਰਾਨ ਹਜ਼ਾਰਾਂ ਲੋਕਾਂ ਨੇ ਨਵਜੰਮੀਆਂ ਧੀਆਂ ਨੂੰ ਦਿੱਤਾ ਅਸ਼ੀਰਵਾਦ

ਲੋਹੜੀ ਮੇਲੇ ਨੂੰ ਮਨਾਇਆ ਗਿਆ ਪਲਾਸਟਿਕ ਮੁਕਤ
ਬਰਨਾਲਾ 11 ਜਨਵਰੀ (ਰਾਕੇਸ਼ ਜੇਠੀ)- ਨਵਜੰਮੀਆਂ ਧੀਆਂ ਦੀ ਲੋਹੜੀ ਮੇਲਾ ਉਤਸਵ ਕਮੇਟੀ ਬਰਨਾਲਾ ਵੱਲੋਂ ਪ੍ਰੋਗਰਾਮ ਦੇ ਪ੍ਰੋਮੋਟਰ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ਼ ਸੀ ਆਈ ਸਟਾਫ਼ ਹੰਡਿਆਇਆ, ਸਰਪ੍ਰਸਤ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਨੀਰਜ ਬਾਲਾ ਦਾਨੀਆ,ਪਿਆਰਾ ਲਾਲ ਰਾਏਸਰ ਵਾਲੇ, ਖ਼ੂਨਦਾਨੀ ਗੁਰਮੀਤ ਸਿੰਘ ਮੀਮਸਾ, ਡਾਕਟਰ ਰਾਜੀਵ ਸ਼ਰਮਾ, ਦੀਪਕ ਸੋਨੀ ਆਸਥਾ ਵਾਲੇ, ਸੀਨੀਅਰ ਐਡਵੋਕੇਟ ਰਾਜੀਵ ਮਿੱਤਲ, ਪੰਜ ਆਬ ਜ਼ਿਲ੍ਹਾ ਪ੍ਰੈੱਸ ਕਲੱਬ ਬਰਨਾਲਾ ਦੇ ਪ੍ਰਧਾਨ ਬਘੇਲ ਸਿੰਘ ਧਾਲੀਵਾਲ, ਗੁਰ ਮਾਇਆ ਟਰੱਸਟ ਬਰਨਾਲਾ ਦੇ ਪ੍ਰਧਾਨ ਹਰਸ਼ਾ ਗਰਗ ਦੀ ਸਰਪ੍ਰਸਤੀ ਚ ਨਵਜੰਮੀਆਂ ਧੀਆਂ ਦੀ ਲੋਹੜੀ ਦਾ ਸਰਵ ਸਾਂਝਾ 19ਵਾਂ ਪਲਾਸਟਿਕ ਮੁਕਤ ਲੋਹੜੀ ਮੇਲਾ ਮਨਾਇਆ ਗਿਆ । ਇਸ ਮੌਕੇ ਬੋਲਦਿਆਂ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨੇ ਲੋਹੜੀ ਮੇਲੇ ਦੇ ਪ੍ਰਬੰਧਕਾਂ ਅਤੇ ਨਵਜੰਮੀਆਂ ਧੀਆਂ ਦੀਆਂ ਮਾਵਾਂ ਨੂੰ ਵਧਾਈ ਦਿੰਦਿਆਂ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਬੋਲਦਿਆਂ ਪ੍ਰੋਗਰਾਮ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਭੰਡਾਰੀ ਨੇ ਨਵਜੰਮੀਆਂ ਧੀਆਂ ਦਾ ਲੋਹੜੀ ਮੇਲਾ ਮਨਾ ਕੇ ਸਮਾਜ ਚ ਹੋ ਰਹੀ ਕੰਨਿਆਂ ਭਰੂਣ ਹੱਤਿਆ ਵਿਰੁੱਧ ਸਮਾਜ ਨੂੰ ਜਾਗਰੂਕ ਕਰਨ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੌਕੇ 65 ਨਵਜੰਮੀਆਂ ਧੀਆਂ ਨੂੰ ਕੰਬਲ, ਮਾਂ ਲਈ ਸੂਟ, ਬੱਚੀਆਂ ਲਈ ਸ਼ਗਨ ਅਤੇ ਰਿਓੜੀ ਮੂੰਗਫਲੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਗਿੱਧੇ ਅਤੇ ਭੰਗੜੇ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਜਗਵਿੰਦਰ ਸਿੰਘ ਭੰਡਾਰੀ ਦੀ ਅਗਵਾਈ ਚ ਲੱਗੇ ਖ਼ੂਨਦਾਨ ਕੈਂਪ ਚ 32 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਪ੍ਰੋਗ੍ਰਾਮ ਚ ਪਹੁੰਚੇ ਪਿਆਰਾ ਲਾਲ ਰਾਏਸਰ ਵਾਲੇ, ਨੀਰਜ ਬਾਲਾ ਦਾਨੀਆ, ਮੁਹੱਲੇ ਦੀ ਪ੍ਰਧਾਨ ਵੀਰਪਾਲ ਕੌਰ, ਬਸੰਤ ਕੁਮਾਰ ਗੋਇਲ, ਬਬੀਤਾ ਜਿੰਦਲ, ਕਰਮਪਾਲ ਕੌਰ ਮਾਛੀਕੇ, ਸਿੰਪਲ ਜੱਗਾ, ਰਾਕੇਸ਼ ਗਰਗ, ਹਰਮਨਜੀਤ ਸਿੰਘ, ਕੇਵਲ ਕ੍ਰਿਸ਼ਨ ਗਰਗ, ਅਸ਼ਵਨੀ ਸ਼ਰਮਾ ਅਤੇ ਰਾਜਿੰਦਰ ਗੋਇਲ ਨੇ ਨਵਜੰਮੀਆਂ ਧੀਆਂ ਦੀਆਂ ਮਾਵਾਂ ਨੂੰ ਵਧਾਈ ਦਿੰਦਿਆਂ ਲੜਕੀਆਂ ਅਤੇ ਔਰਤਾਂ ਦੇ ਸ਼ਕਤੀਕਰਨ ਤੇ ਜ਼ੋਰ ਦਿੱਤਾ। ਇਸ ਮੌਕੇ ਮੰਨੇ ਪ੍ਰਮੰਨੇ ਵਾਤਾਵਰਣ ਪ੍ਰੇਮੀ ਐਸ ਪੀ ਕੌਸ਼ਲ ਨੇ ਪ੍ਰੋਗਰਾਮ ਨੂੰ ਪਲਾਸਟਿਕ ਮੁਕਤ ਮਨਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਇਸ ਦੌਰਾਨ ਕੋਲੋਨਾਈਜ਼ਰ ਇੰਸਪੈਕਟਰ ਲਖਵਿੰਦਰ ਸਿੰਘ ਐਸ ਐਚ ਓ, ਸ਼ਸ਼ੀ ਕਾਂਤ ਚੋਪੜਾ, ਰਾਜੀਵ ਗੁਪਤਾ ਲੂਬੀ, ਸੰਜੀਵ ਬਾਂਸਲ ਐਮ ਡੀ ਕੋਪਲ ਕੰਪਨੀ, ਕੋਲੋਨਾਈਜਰ ਜੋਸ਼ੀ ਗੋਇਲ, ਵਿਸ਼ਨੂੰ ਸਿੰਗਲਾ, ਡਾਕਟਰ ਰਾਹੁਲ ਰੁਪਾਲ, ਬਲਤੇਜ ਸਿੰਘ ਸਿੱਧੂ ਮੈਕਲਾਈਡ ਵਾਲੇ, ਅਵਤਾਰ ਸਿੰਘ ਲੀਲਾ, ਦਰਸ਼ਨ ਸਿੰਘ ਮੰਡੇਰ, ਮੋਨਿਕਾ ਗਰਗ, ਹੈਪੀ ਜਟਾਣਾ, ਜਗਸੀਰ ਸਿੰਘ ਮਾਛੀਕੇ ਨੇ ਕਿਹਾ ਕਿ ਭਾਈਚਾਰਕ ਸਾਂਝ ਮਜ਼ਬੂਤ ਕਰਨ ਅਤੇ ਲਿੰਗ ਵਿਤਕਰੇ ਦੇ ਖਾਤਮੇ ਲਈ ਇਹ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਸਾਰਾ ਦਿਨ ਲੰਗਰ ਵੀ ਅਤੁੱਟ ਵਰਤਿਆ। ਸਟੇਜ ਦੀ ਕਾਰਵਾਈ ਰਾਜੇਸ਼ ਭੂਟਾਨੀ, ਮਹਿੰਦਰ ਪਾਲ ਗਰਗ ਅਤੇ ਪ੍ਰਿੰਸੀਪਲ ਰਾਕੇਸ਼ ਗਰਗ ਨੇ ਸਾਂਝੇ ਤੌਰ ਤੇ ਚਲਾਈ। ਇਸ ਮੌਕੇ ਵੀਰਭੱਦਰ ਸਿੰਘ ਗਰਗ, ਭੁਪਿੰਦਰ ਸਿੰਘ ਗਰਗ, ਸੋਮਾ ਭੰਡਾਰੀ, ਰਮਨਦੀਪ ਕੌਰ, ਪੱਤਰਕਾਰ ਚਮਕੌਰ ਸਿੰਘ ਗੱਗੀ,ਹਮੀਰ ਸਿੰਘ, ਰਾਧਿਕਾ ਰਾਣੀ, ਜਸਪਾਲ ਸ਼ਰਮਾ, ਰਜਨੀ ਰਾਣੀ, ਰੀਤੂ ਸ਼ਰਮਾ, ਸਰੋਜ਼ ਸ਼ਰਮਾ, ਦਵਿੰਦਰ ਕੌਰ ਮਾਟੀ, ਸਪਨਾ ਗਰਗ ਆਦਿ ਨੇ ਲੋਹੜੀ ਮੇਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਕੁਲਦੀਪ ਸਿੰਘ ਸੰਧੂ ਗੁੱਗ, ਕੁਲਦੀਪ ਸ਼ਰਮਾ ਹੋਰੀਜ਼ਨ ਸਕੂਲ ਵਾਲੇ, ਚਮਕੌਰ ਸਿੰਘ ਗੱਗੀ, ਸ਼ੰਮੀ ਸਿੰਗਲਾ, ਵਿਕਾਸ ਭੰਡਾਰੀ, ਸੁਦਰਸ਼ਨ ਧੌਲਾ,ਮਾਸਟਰ ਕਾਂਤੀ ਸਰੂਪ, ਸਕੁਲ ਕੌਸ਼ਲ, ਦੀਪ ਚੰਦ ਬਾਂਸਲ, ਸੰਜੀਵ ਕੁਮਾਰ ਸ਼ਰਮਾ, ਸੰਜੀਵ ਮਕੈਨਿਕ,ਪੀ ਡੀ ਸ਼ਰਮਾ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
