ਬੱਚਿਆਂ ਦੀ ਲੜਾਈ ਬਣ ਗਈ ਬਜ਼ੁਰਗ ਦਾ ਕਾਲ! ਲੋਹੇ ਦੀ ਰਾਡ ਸਿਰ `ਚ ਮਾਰਨ ਨਾਲ ਦੀ ਮੌਤ; ਚਚੇਰੇ ਭਰਾਵਾਂ ਵਿਰੁੱਧ ਮਾਮਲਾ ਦਰਜ

PrimekhabarPunjab Tapa

ਰਾਮ ਜੀ ਦਾਸ ਦੀ ਫਾਈਲ ਫੋਟੋ

ਤਪਾ ਮੰਡੀ-28ਦਸੰਬਰ(ਰਾਕੇਸ਼ ਜੇਠੀ)- ਤਪਾ ਮੰਡੀ ਦੀ ਬਾਜ਼ੀਗਰ ਬਸਤੀ ਵਿਚ ਬੱਚਿਆਂ ਨੂੰ ਲੈ ਕੇ ਦੋ ਧਿਰਾਂ ਚ ਹੋਈ ਲੜਾਈ ਇਕ ਬਜ਼ੁਰਗ ਦੀ ਮੌਤ ਦਾ ਕਾਰਨ ਬਣ ਗਈ। ਜਿਸਤੇ ਪੁਲਿਸ ਨੇ ਦੋ ਚਚੇਰੇ ਭਰਾਵਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ ਖਾਨ ਨੇ ਦੱਸਿਆ ਕਿ ਸਿਟੀ ਇੰਚਾਰਜ ਕਰਮਜੀਤ ਸਿੰਘ ਪਾਸ ਮੁਦਈ ਰਾਜਵਿੰਦਰ ਸਿੰਘ ਉਰਫ ਸੱਲੂ ਪੁੱਤਰ ਰਾਮ ਜੀ ਦਾਸ ਵਾਸੀ ਬਾਜ਼ੀਗਰ ਬਸਤੀ ਤਪਾ ਨੇ ਬਿਆਨ ਲਿਖਵਾਏ ਕਿ ਮੇਰੇ ਪਿਤਾ ਰਾਮ ਜੀ ਦਾਸ (60) ਜੋ ਮਿਹਨਤ-ਮਜ਼ਦੂਰੀ ਕਰਦਾ ਸੀ। ਸਾਡੇ ਗੁਆਂਢ ’ਚ ਹੀ ਰਵੀ ਕੁਮਾਰ ਪੁੱਤਰ ਜਗਸੀਰ ਰਾਮ ਤੇ ਅਜੈ ਕੁਮਾਰ ਪੁੱਤਰ ਗੁਰਦੇਵ ਰਾਮ ਵਾਸੀਅਨ ਬਾਜੀਗਰ ਬਸਤੀ ਤਪਾ ਜੋ ਆਪਸ ਚ ਚਚੇਰੇ ਭਰਾ ਹਨ। ਮੇਰੀ ਲੜਕੀ ਸੁਨੀਤਾ ਦੇਵੀ ਤੇ ਰਵੀ ਕੁਮਾਰ ਦੀ ਭੈਣ ਰੇਨੂੰ ਜੋ ਆਪਸ ’ਚ ਸਹੇਲੀਆਂ ਹਨ। 25 ਦਸੰਬਰ ਨੂੰ ਮੇਰੀ ਲੜਕੀ ਸੁਨੀਤਾ ਪਾਸ ਉਸਦੀ ਸਹੇਲੀ ਰੇਨੂੰ ਆ ਗਈ ਦੇ ਮਗਰ ਹੀ ਉਸਦਾ ਭਰਾ ਰਵੀ ਕੁਮਾਰ ਆ ਗਿਆ। ਜੋ ਆਪਣੀ ਭੈਣ ਰੇਨੂੰ ਨੂੰ ਫੜ ਕੇ ਆਪਣੇ ਘਰ ਲੈ ਗਿਆ ਤੇ ਉਸਦੀ ਕੁੱਟਮਾਰ ਕਰਨ ਲੱਗ ਪਿਆ ਤੇ ਫਿਰ ਰਵੀ ਕੁਮਾਰ ਆਪਣੇ ਘਰੋਂ ਇਕ ਲੋਹੇ ਦੀ ਰਾਡ ਲੈ ਆਇਆ। ਜਿਸਨੇ ਆਉਂਦੇ ਸਾਰ ਹੀ ਮੇਰੀ ਲੜਕੀ ਸੁਨੀਤਾ ਦੇਵੀ ਜੋ ਕਿ ਗਲੀ ’ਚ ਖੜ੍ਹੀ ਸੀ, ਨਾਲ ਗਾਲੀ ਗਲੋਚ ਕਰਨ ਲੱਗ ਪਿਆ ਤੇ ਬਾਹਰ ਰੌਲਾ ਸੁਣ ਕੇ ਮੇਰੇ ਪਿਤਾ ਘਰੋਂ ਬਾਹਰ ਆ ਗਏ। ਜਿੰਨ੍ਹਾਂ ਰਵੀ ਕੁਮਾਰ ਨੂੰ ਮੇਰੀ ਲੜਕੀ ਨੂੰ ਗਾਲੀ ਗਲੋਚ ਕਰਨ ਤੋਂ ਰੋਕਿਆ ਤਾਂ ਉਸਨੇ ਗੁੱਸੇ ਚ ਆ ਕਿ ਆਪਣੇ ਹੱਥ ’ਚ ਫੜੀ ਰਾਡ ਦਾ ਵਾਰ ਮੇਰੇ ਪਿਤਾ ਦੇ ਸਿਰ ਉੱਪਰ ਕੀਤਾ। ਜਿਸ ਨਾਲ ਮੇਰਾ ਪਿਤਾ ਹੇਠਾਂ ਡਿੱਗ ਪਿਆ ਤੇ ਫਿਰ ਰਵੀ ਕੁਮਾਰ ਦੇ ਚਾਚੇ ਦੇ ਲੜਕੇ ਅਜੈ ਕੁਮਾਰ ਨੇ ਰਵੀ ਕੁਮਾਰ ਦੇ ਘਰ ਦੀ ਛੱਤ ਪਰ ਖੜੇ ਨੇ ਇੱਟਾਂ \ਰੋੜੇ ਚਲਾ ਦਿੱਤੇ। ਜਿਸ ਨਾਲ ਉਸਦੇ ਪਿਤਾ ਗੰਭੀਰ ਰੂਪ ਚ ਜ਼ਖਮੀ ਹੋ ਗਏ। ਫਿਰ ਆਂਢ-ਗੁਆਂਢ ਦਾ ਇਕੱਠ ਹੋ ਗਿਆ ਤੇ ਦੋਵੇਂ ਜਣੇ ਮੌਕੇ ਤੋਂ ਫਰਾਰ ਹੋ ਗਏ। ਫਿਰ ਪਰਿਵਾਰਕ ਮੈਬਰਾਂ ਨੇ ਪਿਤਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਤਪਾ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਬਾਹਰ ਰੈਫਰ ਕਰ ਦਿੱਤਾ।ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਰੰਜਿਸ਼ ਦੀ ਵਜ੍ਹਾ ਇਹ ਕਿ ਮੇਰੀ ਲੜਕੀ ਤੇ ਰੇਨੂੰ ਦੋਵੇ ਆਪਸ ’ਚ ਸਹੇਲੀਆ ਹਨ ਤੇ ਰੇਨੂੰ ਦਾ ਭਰਾ ਰਵੀ ਕੁਮਾਰ ਆਪਣੀ ਭੈਣ ਨੂੰ ਮੇਰੀ ਲੜਕੀ ਨਾਲ ਜਾਣ ਤੋਂ ਰੋਕਦਾ ਸੀ। ਫਿਲਹਾਲ ਪੁਲਿਸ ਨੇ ਮੁਦਈ ਦੇ ਬਿਆਨਾਂ ਦੇ ਅਧਾਰਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

You may have missed