ਗਰਗ ਪਰਿਵਾਰ ਨੂੰ ਸਦਮਾ,ਵੱਡੇ ਬੇਟੇ ਦਾ ਦੇਹਾਂਤ

Primekhabarpunjab Ajay

ਅਜੇ ਕੁਮਾਰ ਗਰਗ ਦੀ ਫਾਈਲ ਫੋਟੋ

ਹੰਡਿਆਇਆ- 24ਦਸੰਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਨਾਮੀ ਠੇਕੇਦਾਰ ਪਰਿਵਾਰ ਦੇ ਅਸ਼ੋਕ ਕੁਮਾਰ ਗਰਗ ਤੇ ਗਗਨਦੀਪ ਗਰਗ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਭਰਾ ਅਜੇ ਕੁਮਾਰ ਗਰਗ ਦਾ 19 ਦਸੰਬਰ ਨੂੰ ਸਵਰਗਵਾਸ ਹੋ ਗਿਆ। ਜਿਨਾਂ ਦਾ ਅੰਤਿਮ ਸੰਸਕਾਰ ਰਾਮ ਬਾਗ ਹੰਡਿਆਇਆ ਵਿਖੇ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਸਾਰੇ ਪਰਿਵਾਰਿਕ ਮੈਂਬਰ ਮੌਜੂਦ ਸਨ। ਅੰਤਿਮ ਸੰਸਕਾਰ ਦੇ ਮੌਕੇ ਤੇ ਐਮਸੀ ਗੁਰਮੀਤ ਸਿੰਘ ਬਾਵਾ, ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ, ਸਾਬਕਾ ਐਮਸੀ ਜਨਕ ਰਾਜ ਤੋਂ ਇਲਾਵਾ ਹੋਰ ਧਾਰਮਿਕ ਤੇ ਰਾਜਨੀਤਿਕ ਆਗੂ ਵੀ ਹਾਜ਼ਰ ਸਨ। ਅਜੇ ਕੁਮਾਰ ਗਰਗ ਦਾ ਅੰਤਿਮ ਸ਼ਰਧਾਂਜਲੀ ਸਮਾਰੋਹ ਸ਼ਾਂਤੀ ਹਾਲ ਹੰਡਿਆਇਆ ਵਿੱਚ 30 ਦਸੰਬਰ ਨੂੰ 12 ਤੋਂ 1 ਵਜੇ ਤੱਕ ਕੀਤਾ ਜਾਵੇਗਾ।

About The Author

You may have missed