ਏਐਸਆਈ ਤਰਸੇਮ ਸਿੰਘ ਨੇ ਸੰਭਾਲਿਆ ਪੁਲਿਸ ਚੌਂਕੀ ਹੰਡਿਆਇਆ ਦਾ ਚਾਰਜ

PrimekhabarPunjab Tarsem

ਹੰਡਿਆਇਆ- 24ਦਸੰਬਰ(ਰਾਕੇਸ਼ ਜੇਠੀ)- ਦਫਤਰ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਦੇ ਹੁਕਮਾ ਅਨੁਸਾਰ ਪ੍ਰਬੰਧਕੀ ਆਧਾਰ ਤੇ ਪੁਲਿਸ ਕਰਮਚਾਰੀਆ ਦੀ ਬਦਲੀ ਕੀਤੀ ਗਈ ਹੈ। ਇਸੇ ਬਾਬਤ ਤਰਸੇਮ ਸਿੰਘ (ਏ.ਐਸ.ਆਈ) ਨੇ ਹੰਡਿਆਇਆ ਵਿਖੇ ਪੁਲਿਸ ਚੌਂਕੀ ਦਾ ਚਾਰਜ ਸੰਭਾਲਦੇ ਹੋਏ ਹੰਡਿਆਇਆ ਦੇ ਪੱਤਰਕਾਰਾ ਨਾਲ ਮੀਟਿੰਗ ਕੀਤੀ। ਉਹਨਾ ਪਰੈਸ ਮੀਟਿੰਗ ਰਾਹੀ ਕਿਹਾ ਕਿ ਹੰਡਿਅਇਆ ਵਿੱਚ ਕਿਸੇ ਵੀ ਤਰ੍ਹਾਂ ਦੀ ਨਸ਼ਾ ਤੱਸਕਰੀ, ਹੁੱਲੜਬਾਜੀ ਅਤੇ ਬਦਮਾਸ਼ੀ ਨਹੀ ਚੱਲਣ ਦਿੱਤੀ ਜਾਵੇਗੀ। ਪੱਤਰਕਾਰਾ ਦੁਆਰਾ ਉਹਨਾ ਦਾ ਧਿਆਨ ਤੇਜ ਰਫਤਾਰ ਨਾਲ ਡਰਾਇਵਿੰਗ ਕਰਨ, ਬੋਲਟ ਮੋਟਰਸਾਇਕਲ ਦੁਆਰਾ ਪਟਾਕੇ ਪਾਉਣ, ਹੈਵੀ ਹਾਰਨ ਵਜਾਉਣ ਅਤੇ ਪਤੰਗਬਾਜ਼ੀ ਲਈ ਵਰਤੀ ਜਾਣ ਵਾਲੇ ਪਲਾਸਟਿਕ ਡੋਰ ਨੂੰ ਖਰੀਦਣ ਅਤੇ ਵੇਚਣ ਵਾਲਿਆ ਵੱਲ ਦਵਾਇਆ। ਜਿਸ ਤੇ ਤਰਸੇਮ ਸਿੰਘ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀ ਜਾਵੇਗਾ। ਉਹਨਾ ਹੰਡਿਆਇਆ ਨਿਵਾਸੀਆ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਕਿਸੇ ਨਾਲ ਕੋਈ ਭੇਦ ਭਾਵ ਨਹੀ ਕੀਤਾ ਜਾਵੇਗਾ। ਉਹਨਾ ਦੀ ਪੂਰੀ ਟੀਮ ਵੱਲੋ ਹਰ ਕਿਸੇ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ ਅਤੇ ਸਭ ਦੇ ਸਹਿਯੋਗ ਨਾਲ ਹੀ ਹੰਡਿਆਇਆ ਵਿੱਚ ਕਾਨੂੰਨ ਵਿਵਸ਼ਥਾ ਸਹੀ ਅਤੇ ਸੁਚਾਰੂ ਢੰਗ ਨਾਲ ਚਲਾਈ ਜਾ ਸਕਦੀ ਹੈ। ਇਸ ਮੌਕੇ ਉਹਨਾਂ ਨਾਲ ਕਾਂਸਟੇਬਲ ਗੁਰਮੀਤ ਸਿੰਘ, ਹੌਲਦਾਰ ਮਨਪ੍ਰੀਤ ਸਿੰਘ ਅਤੇ ਹੌਲਦਾਰ ਜਗਦੇਵ ਸਿੰਘ ਵੀ ਹਾਜ਼ਰ ਸਨ।

Rail Stopage

About The Author

You may have missed