ਬਰਨਾਲਾ : ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਦੇ ਅੰਗੀਠਾ ਸੰਭਾਲਣ ਤੇ ਫੁੱਲਾਂ ਦੀ ਰਸਮ ਮੰਗਲਵਾਰ ਸਵੇਰੇ….

ਬਰਨਾਲਾ-22 ਦਸੰਬਰ (ਰਾਕੇਸ਼ ਜੇਠੀ)- ਐੱਸ.ਡੀ. ਸਭਾ (ਰਜਿ.) ਬਰਨਾਲਾ ਦੇ ਚੇਅਰਮੈਨ ਤੇ ਉੱਘੇ ਕਾਨੂੰਨਦਾਨ ਸਵਰਗੀ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਦੇ ਅੰਗੀਠਾ ਸੰਭਾਲਣ ਤੇ ਫੁੱਲਾਂ ਦੀ ਰਸਮ ਮੰਗਲਵਾਰ 23 ਦਸੰਬਰ ਨੂੰ ਅਦਾ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਸ.ਡੀ. ਸਭਾ ਦੇ ਜਨਰਲ ਸਕੱਤਰ ਐਡਵੋਕੇਟ ਸ਼ਿਵ ਸਿੰਗਲਾ ਨੇ ਦੱਸਿਆ ਕਿ ਬਾਊ ਜੀ ਦੀਆਂ ਅਸਥੀਆਂ ਤੇ ਅੰਗੀਠਾ ਸੰਭਾਲਣ ਦੀ ਰਸਮ ਸਵੇਰੇ 7:30 ਵਜੇ ਰਾਮ ਬਾਗ ਬਰਨਾਲਾ ਵਿਖੇ ਹੋਵੇਗੀ। ਸ਼ਿਵ ਸਿੰਗਲਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਦਾ ਚਲੇ ਜਾਣਾ ਸਾਡੇ ਲਈ ਇਕ ਅਜਿਹਾ ਘਾਟਾ ਹੈ। ਜਿਸ ਨੂੰ ਕਦੇ ਪੂਰਿਆ ਨਹੀਂ ਜਾ ਸਕਦਾ। ਉਹ ਸਾਡੇ ਮਾਰਗਦਰਸ਼ਕ ਸਨ। ਸਭਾ ਦੇ ਸਾਰੇ ਮੈਂਬਰ ਤੇ ਵਿੱਦਿਅਕ ਸੰਸਥਾਵਾਂ ਦਾ ਸਮੂਹ ਸਟਾਫ਼ ਇਸ ਦੁੱਖ ਦੀ ਘੜੀ ’ਚ ਮੋਦਗਿੱਲ ਪਰਿਵਾਰ ਦੇ ਨਾਲ ਖੜ੍ਹਾ ਹੈ। ਜ਼ਿਕਰਯੋਗ ਹੈ ਕਿ ਐਡਵੋਕੇਟ ਸ਼ਰਮਾ ਦੇ ਅੰਤਿਮ ਸੰਸਕਾਰ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕਰਕੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ ਸੀ। ਉਨ੍ਹਾਂ ਨੇ ਬਰਨਾਲਾ ’ਚ ਵਿੱਦਿਅਕ ਕ੍ਰਾਂਤੀ ਲਿਆਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਜਿਸ ਕਾਰਨ ਅੱਜ ਪੂਰਾ ਇਲਾਕਾ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਹੈ।

