ਬਰਨਾਲਾ: ਜੁੱਤੀਆਂ ਵਾਲਾ ਮੋਰਚਾ ਤੇ ਕਿੱਲਾ ਮੁਹੱਲਾ ਰੋਡ ਦੀ ਪੁਟਾਈ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਿਲਾਂ; ਬਾਜ਼ਾਰਾਂ ’ਚ ਲੱਗ ਰਹੇ ਲੰਬੇ ਜਾਮ

WhatsApp Image 2025-12-21 at 13.04.23

ਬਾਜ਼ਾਰਾਂ ’ਚ ਕੀੜੀ ਦੀ ਚਾਲ ਚੱਲ ਰਹੀ ਟ੍ਰੈਫਿਕ

ਬਰਨਾਲਾ-21 ਦਸੰਬਰ (ਰਾਕੇਸ਼ ਜੇਠੀ)- ਬਰਨਾਲਾ ਸ਼ਹਿਰ ਦੇ ਸਭ ਤੋਂ ਰੁਝੇਵੇਂ ਵਾਲੇ ਖੇਤਰਾਂ ’ਚੋਂ ਇਕ ਜੁੱਤੀਆਂ ਵਾਲਾ ਮੋਰਚਾ ਤੇ ਕਿਲਾ ਮੁਹੱਲਾ ਰੋਡ ਤੇ ਵਾਟਰ ਤੇ ਸੀਵਰੇਜ ਬੋਰਡ ਵਲੋਂ ਕੀਤੀ ਗਈ ਪੁਟਾਈ ਕਾਰਨ ਸ਼ਹਿਰ ਨਿਵਾਸੀਆਂ ਤੇ ਰਾਹੀਗਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਵਿਚਾਲੇ ਕੀਤੇ ਗਏ ਵੱਡੇ ਟੋਇਆਂ ਕਾਰਨ ਜਿੱਥੇ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ, ਉੱਥੇ ਹੀ ਇਸ ਦਾ ਸਿੱਧਾ ਅਸਰ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਤੇ ਪੈ ਰਿਹਾ ਹੈ। ਰਸਤਾ ਬੰਦ ਹੋਣ ਕਾਰਨ ਸਾਰੀ ਟ੍ਰੈਫਿਕ ਨੂੰ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵੱਲ ਮੋੜਨ ਨਾਲ ਪਹਿਲਾਂ ਹੀ ਭੀੜ-ਭੜੱਕੇ ਵਾਲੇ ਬਾਜ਼ਾਰਾਂ ’ਚ ਵਾਹਨਾਂ ਦੀ ਗਿਣਤੀ ਵਧਣ ਕਾਰਨ ਹਾਲਾਤ ਅਜਿਹੇ ਬਣ ਗਏ ਹਨ ਕਿ ਲੋਕਾਂ ਨੂੰ ਕੁਝ ਮੀਟਰ ਦਾ ਸਫਰ ਤੈਅ ਕਰਨ ਲਈ ਵੀ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਇੰਨ੍ਹੀ ਜ਼ਿਆਦਾ ਹੈ ਕਿ ਵਾਹਨਾਂ ਨੂੰਕੀੜੀ ਦੀ ਚਾਲ ਚੱਲਣਾ ਪੈ ਰਿਹਾ ਹੈ। ਜਿਸ ਕਾਰਨ ਕੰਮਕਾਜੀ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੋ ਰਹੀ ਹੈ।ਸ਼ਹਿਰ ਵਾਸੀਆਂ ਤੇ ਸਥਾਨਕ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਬੋਰਡ ਇਸ ਕੰਮ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰੇ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰਸਤਾ ਬੰਦ ਹੋਣ ਕਾਰਨ ਉਨ੍ਹਾਂ ਦੇ ਕੰਮਕਾਰ `ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਟ੍ਰੈਫਿਕ ਸਮੱਸਿਆ ਨਾਲ ਜੂਝ ਰਹੇ ਰਾਹੀਗਰਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਸਾਰੇ ਬਜ਼ਾਰਾਂ ’ਚ ਟ੍ਰੈਫਿਕ ਨੂੰ ਠੀਕ ਕਰਨ ਲਈ ਨਜਾਇਜ ਕਬਜ਼ੇ ਛੁਡਵਾਏ ਤੇ ਉਨ੍ਹਾਂ ਨੂੰ ਟ੍ਰੈਫਿਕ ਜਾਮ ਤੋਂ ਬਚਾਇਆ ਜਾ ਸਕੇ।
—ਲੀਕੇਜ ਚੈੱਕ ਕਰਨ ਲਈ ਪੁੱਟਿਆ ਰੋਡ : ਐਸਡੀਓ
ਇਸ ਸਬੰਧੀ ਜਦੋਂ ਵਾਟਰ ਤੇ ਸੀਵਰੇਜ ਬੋਰਡ ਦੇ ਐੱਸਡੀਓ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਪੁਟਾਈ ਕਿਸੇ ਤਕਨੀਕੀ ਖਰਾਬੀ ਕਾਰਨ ਕਰਨੀ ਪਈ ਹੈ। ਉਨ੍ਹਾਂ ਕਿਹਾ ਜਦੋਂ ਸ਼ਹਿਰ ’ਚ ਪਾਣੀ ਜਾਂ ਸੀਵਰੇਜ ਦੀ ਕੋਈ ਪਾਈਪ ਬੰਦ ਹੋ ਜਾਂਦੀ ਹੈ ਜਾਂ ਲੀਕ ਹੁੰਦੀ ਹੈ ਤਾਂ ਉਸ ਨੂੰ ਠੀਕ ਕਰਨ ਲਈ ਰੋਡ ਪੁੱਟਣਾ ਪੈਂਦਾਂ ਹੈ। ਪਾਈਪ ਨੂੰ ਠੀਕ ਕਰਨ ਤੋਂ ਬਾਅਦ ਅਸੀਂ ਕੁਝ ਦਿਨਾਂ ਲਈ ਉਸ ਨੂੰ ਖੁੱਲ੍ਹਾ ਰੱਖਦੇ ਹਾਂ ਤਾਂ ਜੋ ਇਹ ਚੈੱਕ ਕੀਤਾ ਜਾ ਸਕੇ ਕਿ ਕਿਤੇ ਦੁਬਾਰਾ ਲੀਕੇਜ ਤਾਂ ਨਹੀਂ ਹੋ ਰਹੀ। ਲੀਕੇਜ ਚੈੱਕ ਹੋਣ ਉਪਰੰਤ ਸੜਕ ਨੂੰ ਠੀਕ ਕਰ ਦਿੱਤਾ ਜਾਂਦਾ ਹੈ।

Rail Stopage

About The Author

You may have missed