ਪਿਤਾ ਦੀ ਯਾਦ ਵਿੱਚ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੰਡੇ ਗਲਵਸ..

ਹੰਡਿਆਇਆ-18 ਦਸੰਬਰ (ਰਾਕੇਸ਼ ਜੇਠੀ)- ਸਵਰਗੀ ਅਸਵਨੀ ਕੁਮਾਰ ਜੇਠੀ (ਹੰਡਿਆਇਆ ਵਾਲੇ) ਦੀ ਬਰਸੀ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਮਾਨਤਾ ਦੀ ਸੇਵਾ ਵਿੱਚ ਇੱਕ ਸਲਾਂਘਾਯੋਗ ਕਦਮ ਚੁੱਕਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਵਿਖੇ ਬੱਚਿਆਂ ਦੇ ਹੱਥਾਂ ਲਈ 504 ਜੋੜੇ ਗਲਵਸ(ਦਸਤਾਨੇ) ਅਤੇ ਮਾਤਾ ਦੁਆਰਕਾ ਦੇਵੀ ਗਊਸ਼ਾਲਾ ਵਿੱਚ ਕੰਮ ਕਰਨ ਵਾਲੇ ਵਰਕਰਾਂ ਲਈ ਗਰਮ ਕੋਟ ਵੰਡੇ ਗਏ। ਇਸ ਦੀ ਪ੍ਰਸ਼ੰਸਾ ਕਰਦਿਆਂ ਐਮਸੀ ਬਸਾਵਾ ਸਿੰਘ ਭਰੀ ਨੇ ਕਿਹਾ ਕਿ ਅਸ਼ਵਨੀ ਕੁਮਾਰ ਜੇਠੀ ਜੀ ਹਮੇਸ਼ਾ ਮਾਨਵਤਾ ਅਤੇ ਸਮਾਜ ਸੇਵਾ ਦੇ ਮਾਰਗ ਤੇ ਚੱਲਣ ਵਾਲੇ ਵਿਅਕਤੀ ਸਨ, ਉਹਨਾਂ ਦੀ ਯਾਦ ਵਿੱਚ ਲੋੜਵੰਦਾਂ ਅਤੇ ਸਕੂਲੀ ਬੱਚਿਆਂ ਨੂੰ ਗਲਵਸ ਅਤੇ ਕੋਟ ਵੰਡਣਾ ਨਾ ਸਿਰਫ ਉਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ ਸਗੋਂ ਇਸ ਕੜਾਕੇ ਦੀ ਠੰਡ ਵਿੱਚ ਗਰੀਬ ਪਰਿਵਾਰਾਂ ਲਈ ਇੱਕ ਵੱਡੀ ਰਾਹਤ ਵੀ ਹੈ।
ਆਦਰਸ਼ ਮਾਡਲ ਸਕੂਲ ਦੇ ਪ੍ਰਿੰਸੀਪਲ ਰਮਾ ਜੇਠੀ ਨੇ ਇਸ ਕਾਰਜ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਸਵਰਗੀ ਅਸਵਨੀ ਜੇਠੀ ਦੀ ਯਾਦ ਵਿੱਚ ਕੀਤਾ ਜਾ ਰਿਹਾ ਇਹ ਯਤਨ ਸਮਾਜ ਦੇ ਹੋਰ ਸਮਰਥ ਲੋਕਾਂ ਅਤੇ ਸੰਸਥਾਵਾਂ ਲਈ ਵੀ ਇੱਕ ਪ੍ਰੇਰਨਾ ਸਰੋਤ ਹੈ। ਉਹਨਾਂ ਕਿਹਾ ਕਿ ਅਜਿਹੇ ਆਯੋਜਨਾ ਨਾਲ ਸਮਾਜ ਵਿੱਚ ਆਪਸੀ ਭਾਈਚਾਰਾ ਅਤੇ ਸੇਵਾ ਭਾਵਨਾ ਮਜਬੂਤ ਹੁੰਦੀ ਹੈ। ਇਸ ਮੌਕੇ ਉਪਰੋਕਤ ਸ਼ਖਸ਼ੀਅਤਾਂ ਤੋਂ ਇਲਾਵਾ ਸਮੂਹ ਸਕੂਲ ਸਟਾਫ ਅਤੇ ਸਵਰਗੀ ਅਸ਼ਵਨੀ ਕੁਮਾਰ ਦੀ ਧਰਮ ਪਤਨੀ ਪੂਨਮ ਜੇਠੀ, ਉਹਨਾਂ ਦਾ ਬੇਟਾ ਪੁਨੀਤ ਜੇਠੀ ਅਤੇ ਨੂੰਹ ਜੋਤਸ਼ਾਨਾ ਜੇਠੀ ਵੀ ਹਾਜ਼ਰ ਸਨ।

