ਸਕੂਲ ਵਿੱਚ ਵਿਦਿਆਰਥੀਆਂ ਲਈ ਆਤਮ-ਰੱਖਿਆ ਦੀ ਅਨਆਰਮਡ ਕੰਬੈਂਟਿੰਗ ਸੈਸ਼ਨ ਆਯੋਜਿਤ..

ਚੀਮਾ ਜੋਧਪੁਰ-9ਦਸੰਬਰ (ਰਾਕੇਸ਼ ਜੇਠੀ)-ਪੀ.ਐਮ. ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿੱਚ ਅੱਜ ਸਟੂਡੈਂਟ ਪੁਲਸ ਕੈਡਟ ਵਿਦਿਆਰਥੀਆਂ ਲਈ ਆਤਮ-ਰੱਖਿਆ ਦੀ ਅਨਆਰਮਡ ਕੰਬੈਂਟਿੰਗ ਸੈਸ਼ਨ ਆਯੋਜਿਤ ਕੀਤਾ ਗਿਆ। ਇਹ ਸੈਸ਼ਨ ਸਕੂਲ ਪ੍ਰਿੰਸੀਪਲ ਸ਼੍ਰੀ ਅਨੀਲ ਮੋਦੀ ਅਤੇ ਸਕੂਲ ਇੰਚਾਰਜ ਰਮਨਦੀਪ ਕੌਰ ਦੀ ਦੇਖ-ਰੇਖ ਵਿੱਚ ਕੀਤਾ ਗਿਆ।ਸੈਸ਼ਨ ਦੌਰਾਨ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਆਤਮ-ਰੱਖਿਆ ਦੀ ਲੋੜ ਅਤੇ ਇਸਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਕੋਚ ਹਰਪ੍ਰੀਤ ਸਿੰਘ (ਬਰਨਾਲਾ) ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਆਤਮ-ਰੱਖਿਆ ਤਕਨੀਕਾਂ ਦੀ ਪ੍ਰੈਕਟੀਕਲ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਸੁਰੱਖਿਆ ਸਬੰਧੀ ਕੌਸ਼ਲ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ।

ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਸੈਸ਼ਨ ਵਿੱਚ ਭਾਗ ਲਿਆ ਅਤੇ ਗਤੀਵਿਧੀਆਂ ਵਿੱਚ ਰੁਚੀ ਦਿਖਾਈ। ਇਸ ਮੌਕੇ ‘ਤੇ ਐਸ.ਪੀ.ਸੀ. ਨੋਡਲ ਅਧਿਆਪਕ ਜਤਿੰਦਰ ਜੋਸ਼ੀ, ਰਾਜੇਸ਼ ਕੁਮਾਰ, ਮਨਪ੍ਰੀਤ ਕੌਰ, ਪਾਇਲ ਗਰਗ, ਪੁਨਮ ਸ਼ਰਮਾ, ਰੀਨੂ ਗਰਗ, ਰਾਸ਼ੀ, ਜਸਮੇਲ ਸਿੰਘ, ਉਪਾਸਨਾ ਸ਼ਰਮਾ ਅਤੇ ਪਰਮਜੀਤ ਕੌਰ ਯੁਵਰਾਜ ਸਮੇਤ ਕਈ ਮਾਪੇ ਅਤੇ ਸਕੂਲ ਸਟਾਫ ਮੌਜੂਦ ਸਨ।ਸਕੂਲ ਪ੍ਰਬੰਧਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਸ਼ਿਸ਼ਣ ਗਤੀਵਿਧੀਆਂ ਨਾਲ ਬੱਚਿਆਂ ਵਿੱਚ ਆਤਮ-ਵਿਸ਼ਵਾਸ ਵਧਦਾ ਹੈ ਅਤੇ ਉਹ ਸੰਕਟਮਈ ਸਥਿਤੀਆਂ ਦਾ ਸਾਮਨਾ ਕਰਨ ਲਈ ਤਿਆਰ ਹੁੰਦੇ ਹਨ।

