ਡਿਸੇਬਲ ਡੇ ਮੌਕੇ ਤੇ ਟ੍ਰਾਈਡੈਂਟ ਫੈਕਟਰੀ ਵਿੱਚ ਖੇਡਿਆ ਕ੍ਰਿਕਟ ਮੈਚ

ਬਰਨਾਲਾ, 5ਦਸੰਬਰ(ਰਾਕੇਸ਼ ਜੇਠੀ)- ਵਰਲਡ ਡਿਸੇਬਲ ਡੇ 03 ਦਸੰਬਰ 2025 ਨੂੰ ਡਿਸਬਿਲਿਟੀ ਨੈਸ਼ਨਲ ਕ੍ਰਿਕਟ ਪੰਜਾਬ ਦੀ ਟੀਮ ਨੇ ਬਰਨਾਲਾ ਡੀਸੀਏ ਸਟੇਡੀਅਮ ਸੰਘੇੜਾ ਟ੍ਰਾਈਡੈਂਟ ਫੈਕਟਰੀ ਵਿੱਚ ਮੈਚ ਖੇਡਿਆ।
ਇਹ ਮੈਚ ਕੋਈ ਆਮ ਮੈਚ ਨਹੀਂ ਸੀ ਇਸ ਮੈਚ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਪਾਸੇ ਪੂਰੀ ਪੰਜਾਬ ਦੀ ਟੀਮ ਦੇ (ਦਿਵਿਆਂਗ ਪਲੇਅਰ)ਸੀ ਅਤੇ ਦੂਸਰੀ ਸਾਈਡ ਬਰਨਾਲਾ ਜ਼ਿਲ੍ਹੇ ਦੀ ਇਮੀਗ੍ਰੇਸ਼ਨ ਕ੍ਰਿਕਟ ਕਲੱਬ ਟੀਮ ਦੇ ਸਨ।
ਵਰਲਡ ਡਿਸੇਬਲ ਡੇ ਮੌਕੇ ਤੇ ਅੱਜ ਦਿਵਿਆਂਗ ਪੰਜਾਬ ਦੀ ਟੀਮ ਨੇ ਆਪਣਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਜ਼ਿਲਾ ਬਰਨਾਲਾ ਦੀ ਇਮੀਗ੍ਰੇਸ਼ਨ ਕਲੱਬ ਕ੍ਰਿਕਟ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾਇਆ।
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਰਾਮ ਤੀਰਥ (ਮੰਨਾ) ਆਪਣੇ ਆਹੁਦੇਦਾਰਾਂ ਨਾਲ ਦੋਵੇਂ ਟੀਮਾਂ ਦੇ ਪਲੇਅਰਾਂ ਨੂੰ ਹੌਸਲਾ ਅਫਜ਼ਾਈ ਕਰਨ ਪਹੁੰਚੇ, ਅਤੇ
ਨੌਰਥ ਜੋਨ ਦੇ ਪ੍ਰਧਾਨ ਅਰੁਣ ਅਰੋੜਾ (DCCI) ਅਤੇ ਜਰਨਲ ਸਕੱਤਰ ਅਲੋਕ ਕੇ ਨਾਗਪਾਲ(DCCP)ਸਰ ਜੀ ਅਤੇ ਰਾਜੇਸ਼ ਮਿੱਢਾ ਵੀ ਆਪਣੀ ਦਿਵਿਆਂਗ ਨੈਸ਼ਨਲ ਕ੍ਰਿਕਟ ਪੰਜਾਬ ਦੀ ਟੀਮ ਨਾਲ ਪਹੁੰਚੇ ਹੋਏ ਸਨ।
ਬੜੇ ਮਾਨ ਦੀ ਗੱਲ ਹੈ ਨੇ ਬਰਨਾਲਾ ਜ਼ਿਲ੍ਹਾ ਪਿੰਡ ਹੰਡਿਆਇਆ ਦਾ ਰਹਿਣ ਵਾਲਾ ਦਿਵਿਆਂਗ ਨੈਸ਼ਨਲ ਪੰਜਾਬ ਕ੍ਰਿਕਟ ਪਲੇਅਰ ਪਰਵੇਜ਼ ਖਾਨ ਨੇ ਇਸ ਮੈਚ ਵਿੱਚ ਖੇਡਿਆ ਸੀ।
ਪਿਛਲੇ ਕੁਝ ਹਫਤਿਆਂ ਤੋਂ ਇਸ ਮੈਚ ਨੂੰ ਕਰਵਾਉਣ ਦੇ ਵਿੱਚ ਕਾਫੀ ਅਣਥੱਕ ਮਿਹਨਤ ਕੀਤੀ ਇਸ ਪਲੇਅਰ ਨੇ। ਉਥੇ ਹੀ ਦਿਵਿਆਂਗ ਲੋਕ ਭਲਾਈ ਸੇਵਾ ਸੁਸਾਇਟੀ ਬਰਨਾਲਾ ਦੇ ਪ੍ਰਧਾਨ ਕੁਲਦੀਪ ਕੌਰ(ਬਰਨਾਲਾ)ਅਜੈਬ ਸਿੰਘ ਬਾਬਾ(ਖੁੱਡੀ ਕਲਾਂ)ਪਰਮਜੀਤ ਸਿੰਘ(ਸੇਖਾ)ਗੁਰਦੀਪ ਕੌਰ(ਤਪਾ)ਗਮਦੂਰ ਸਿੰਘ(ਹੰਡਿਆਇਆ)ਅਦਿ ਹੋਰ ਵੀ ਅਨੇਕ ਸਾਥੀ ਪਹੁੰਚੇ ਹੋਏ ਇਸ ਪਲੇਅਰ ਦੀ ਦੋਵੇਂ ਟੀਮਾਂ ਦੇ ਪਲੇਅਰਾਂ ਦੀ ਬਹੁਤ ਪ੍ਰਸ਼ੰਸਾ ਕੀਤੀ।
ਅਤੇ ਵਿਸ਼ੇਸ਼ ਤੌਰ ਤੇ ਟ੍ਰਾਈਡੈਂਟ ਫੈਕਟਰੀ ਦਾ ਅਸੀਂ ਦਿਵਿਆਂਗ ਪੰਜਾਬ ਦੀ ਟੀਮ ਦੇ ਮੈਨੇਜਮੈਂਟ,ਇਮੀਗ੍ਰੇਸ਼ਨ ਕ੍ਰਿਕਟ ਕਲੱਬ ਬਰਨਾਲਾ,
ਅਤੇ ਦਿਵਿਆਂਗ ਲੋਕ ਭਲਾਈ ਸੇਵਾ ਸੁਸਾਇਟੀ ਬਰਨਾਲਾ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵਰਲਡ ਡਿਸੇਬਲ ਡੇ ਮੈਚ ਲਈ ਇਹਨਾਂ ਵਧੀਆ ਉਪਰਾਲਾ ਕੀਤਾ। ਦੋਵੇਂ ਟੀਮਾਂ ਦੇ ਪਲੇਅਰਾਂ ਨੂੰ ਖਾਣ ਪੀਣ ਦਾ ਪ੍ਰਬੰਧ ਚਾਹ ਪਾਣੀ ਦਾ ਪ੍ਰਬੰਧ ਟੈਂਟ ਦਾ ਪ੍ਰਬੰਧ ਬਹੁਤ ਹੀ ਵਧੀਆ ਕੀਤਾ ਹੋਇਆ ਸੀ।


