ਪੈਨਸ਼ਨਰਾਂ ਨੇ ਲਗਾਈ ਪੰਜਾਬ ਸਰਕਾਰ ਨੂੰ ਗੁਹਾਰ

Penssionr

ਹੰਡਿਆਇਆ-20ਨਵੰਬਰ(ਰਾਕੇਸ਼ ਜੇਠੀ)- ਸਰਕਾਰ ਵੱਲੋਂ ਪੈਨਸ਼ਨ ਦੇਣ ਵਿੱਚ  ਲੇਟ ਲਤੀਫੀ ਕੀਤੀ ਜਾ ਰਹੀ ਹੈ। ਆਪਣੇ ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬਜ਼ੁਰਗ ਸੁਖਵਿੰਦਰ ਸਿੰਘ, ਗੁਰਮੇਲ ਸਿੰਘ, ਨਛੱਤਰ ਸਿੰਘ, ਸੰਸਾਰ ਸਿੰਘ, ਮਹਿੰਦਰ ਕੌਰ, ਚਰਨਜੀਤ ਕੌਰ, ਕੇਵਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਬੁਢਾਪਾ, ਵਿਧਵਾ ਅਤੇ ਹੈਂਡੀਕੈਪ ਪੈਨਸ਼ਨਾ ਨੂੰ ਅਲੱਗ ਅਲੱਗ ਸਮੇਂ ਤੇ ਪੈਨਸ਼ਨਾਂ ਦੇ ਕੇ ਲੇਟ ਲਤੀਫੀ ਕੀਤੀ ਜਾਂਦੀ ਹੈ। ਪਿਛਲੇ ਕਈ ਮਹੀਨਿਆਂ ਤੋਂ ਅਜਿਹਾ ਚਲਦਾ ਆ ਰਿਹਾ ਹੈ। ਸਾਰੇ ਪੈਨਸ਼ਨਾਂ ਦੀ ਪੈਨਸ਼ਨ ਇੱਕੋ ਸਮੇਂ ਨਹੀਂ ਪਾਈ ਜਾਂਦੀ। ਜਿਸ ਕਾਰਨ ਸਾਰਿਆਂ ਨੂੰ ਬਹੁਤ ਸਮੱਸਿਆ ਖੜੀ ਹੁੰਦੀ ਹੈ। ਇਸ ਵਾਰ ਅਕਤੂਬਰ ਮਹੀਨੇ ਦੀ ਪੈਨਸ਼ਨ ਬਹੁਤ ਹੀ ਘੱਟ ਲੋਕਾਂ ਨੂੰ ਆਈ ਹੈ, ਜ਼ਿਆਦਾਤਰ ਲੋਕ ਬੈਂਕ ਵਿੱਚੋਂ ਖਾਲੀ ਹੱਥ ਮੁੜ ਰਹੇ ਹਨ। ਇਸ ਵਾਰ ਸਰਕਾਰ ਦੁਆਰਾ ਬਹੁਤ ਥੋੜੇ ਲੋਕਾਂ ਦੀ ਪੈਨਸ਼ਨ 8 ਨਵੰਬਰ ਨੂੰ ਹੀ ਭੇਜ ਦਿੱਤੀ ਗਈ ਸੀ ਪ੍ਰੰਤੂ ਬਾਕੀ ਬਜ਼ੁਰਗ, ਵਿਧਵਾ ਅਤੇ ਹੈਂਡੀਕੈਪ ਅਜੇ ਤੱਕ ਆਪਣੇ ਪੈਨਸ਼ਨ ਆਉਣ ਦੀ ਆਸ ਲਗਾਈ ਬੈਠੇ ਹਨ ਅਤੇ ਬਾਰ-ਬਾਰ ਬੈਂਕ ਦੇ ਚੱਕਰ ਲਗਾ ਕੇ ਥੱਕ ਚੁੱਕੇ ਹਨ। ਉਹਨਾਂ ਕਿਹਾ ਕਿ ਬਹੁਤ ਸਾਰੇ ਬਜ਼ੁਰਗਾਂ ਨੇ ਪੈਨਸ਼ਨ ਨਾਲ ਦਵਾਈ ਲੈਣੀ ਹੁੰਦੀ ਹੈ ਪਰੰਤੂ ਪੈਨਸ਼ਨ ਲੇਟ ਹੋ ਜਾਣ ਕਾਰਨ ਉਹਨਾਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਅੱਜ ਦੇ ਸਮੇਂ ਹੰਡਿਆਇਆ ਅਤੇ ਬਰਨਾਲਾ ਵਿਖੇ ਚਿਕਨ ਗੁਣੀਆਂ, ਡੇਂਗੂ ਦੀ ਬਿਮਾਰੀ ਨੇ ਹਰ ਘਰ ਦਾ ਬੁਰਾ ਹਾਲ ਕਰ ਰੱਖਿਆ ਹੈ। ਇਸ ਬਿਮਾਰੀ ਨੇ ਜਿਆਦਾਤਰ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਰੱਖਿਆ ਹੈ। ਉਹਨਾਂ ਕਿਹਾ ਕਿ ਕੁਝ ਬਜ਼ੁਰਗ ਤਾਂ ਇਸ ਪੈਨਸ਼ਨ ਦੇ ਸਹਾਰੇ ਹੀ ਆਪਣਾ ਘਰ ਖਰਚ ਚਲਾਉਂਦੇ ਹਨ ਪ੍ਰੰਤੂ ਪੈਨਸ਼ਨ ਦੇ ਲੇਟ ਹੋ ਜਾਣ ਕਾਰਨ ਨਾ ਹੀ ਉਹ ਦਵਾਈ ਲੈ ਪਾ ਰਹੇ ਹਨ ਅਤੇ ਨਾ ਹੀ ਘਰ ਦਾ ਗੁਜ਼ਾਰਾ ਕਰ ਪਾ ਰਹੇ ਹਨ। ਇਸ ਲਈ ਉਹਨਾਂ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਜਲਦ ਤੋਂ ਜਲਦ ਬਾਕੀ ਰਹਿੰਦੇ ਪੈਨਸ਼ਨਰਾਂ ਦੀ ਪੈਨਸ਼ਨ ਵੀ ਜਾਰੀ ਕੀਤੀ ਜਾਵੇ ਤਾਂ ਜੋ ਬਿਮਾਰ ਬਜ਼ੁਰਗ ਆਪਣੇ ਦਵਾ ਦਾਰੂ ਕਰ ਸਕਣ।

About The Author

You may have missed