ਪ੍ਰੋ. ਪ੍ਰੀਤਮ ਸਿੰਘ ਰਾਹੀ ਯਾਦਗਾਰੀ ਤੇ ਸਨਮਾਨ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ਤੇ

ਬਰਨਾਲਾ, 18 ਨਵੰਬਰ (ਰਾਕੇਸ਼ ਜੇਠੀ)-ਪ੍ਰੋਫ਼ੈਸਰ ਪ੍ਰੀਤਮ ਸਿੰਘ ਰਾਹੀ ਯਾਦਗਾਰੀ ਸਮਾਰੋਹ 23 ਨਵੰਬਰ, 2025, ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਗੋਬਿੰਦ ਬਾਂਸਲ ਟਰੱਸਟ, ਨੇੜੇ ਸੇਖਾ ਰੇਲਵੇ ਫਾਟਕ, ਬਰਨਾਲਾ ਵਿਖੇ ਹੋ ਰਿਹਾ ਹੈ। ਇਸ ਪ੍ਰੌਗਰਾਮ ਦੀ ਪ੍ਰਧਾਨਗੀ ਪ੍ਰੋ. ਸੁਰਜੀਤ ਜੱਜ (ਪ੍ਰਧਾਨ, ਪ੍ਰਗਤੀਸ਼ੀਲ ਲੇਖਕ ਸੰਘ) ਕਰਨਗੇ ਅਤੇ ਮੁੱਖ ਮਹਿਮਾਨ ਪਵਨ ਹਰਚੰਦਪੁਰੀ (ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ, ਸੇਖੋਂ) ਹੋਣਗੇ। ਇਸ ਮੌਕੇ ਪ੍ਰੋ. ਪ੍ਰੀਤਮ ਸਿੰਘ ਰਾਹੀ ਦੀ ਰਚਨਾ ਤੇ ਵਿਚਾਰਧਾਰਾ ਬਾਰੇ ਡਾ. ਅਰਵਿੰਦਰ ਕੌਰ ਕਾਕੜਾ, ਤੇਜਾ ਸਿੰਘ ਤਿਲਕ, ਭੋਲਾ ਸਿੰਘ ਸੰਘੇੜਾ, ਦਰਸ਼ਨ ਸਿੰਘ ਪ੍ਰੀਤੀਮਾਨ ਆਦਿ ਵਿਚਾਰ ਪੇਸ਼ ਕਰਨਗੇ। ਇਸ ਦੌਰਾਨ
ਪ੍ਰੋ.ਪ੍ਰੀਤਮ ਸਿੰਘ ਰਾਹੀ ਗ਼ਜ਼ਲ ਪੁਰਸਕਾਰ-2025 ਕਰਮ ਸਿੰਘ ਜ਼ਖ਼ਮੀ, ਪ੍ਰੋ.ਪ੍ਰੀਤਮ ਸਿੰਘ ਰਾਹੀਂ ਕਵਿਤਾ ਪੁਰਸਕਾਰ ਪ੍ਰਭਜੋਤ ਸੋਹੀ, ‘ਸਾਹਿਤ ਸੰਪਾਦਕ ਐਵਾਰਡ’
ਸੁਰਿੰਦਰ ਕੈਲੇ, ਜੀਵਨ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਪੁਰਸਕਾਰ ਹਰਭਜਨ ਸਿੰਘ ਖੇਮਕਰਨੀ, ‘ਸਰਦਾਰਨੀ ਹਰਿਲਾਭ ਕੌਰ ਪੁਰਸਕਾਰ-2025’ ਮਨਿੰਦਰ ਕੌਰ ਬੱਸੀ, ਨਵ ਪ੍ਰਤਿਭਾ ਪੁਰਸਕਾਰ-2025 ਦਵਿੰਦਰ ਕੌਰ ਦੀਪ (ਬਰਨਾਲਾ), ਅਮਨਦੀਪ ਕੌਰ (ਬਠਿੰਡਾ) ਰਾਜਿੰਦਰ ਸਿੰਘ ਰਾਜਨ (ਸੰਗਰੂਰ) ਚਰਨਜੀਤ ਸਮਾਲਸਰ ਅਤੇ ਅੰਮ੍ਰਿਤਪਾਲ ਕੌਰ ਕਲੇਰ (ਭਗਤਾ ਭਾਈ ਕਾ), ‘ਮੁਹਾਂਦਰਾ’ ਤ੍ਰੈ-ਮਾਸਕ (ਅਕਤੂਬਰ-ਦਸੰਬਰ, 2025) ਲੋਕ ਅਰਪਣ ਕੀਤਾ ਜਾਵੇਗਾ। ‘ਇਕ ਹੋਰ ਰੇਪ ਕੇਸ’ (ਨਾਵਲ) ਹਰਦੀਪ ਕੌਰ ਬਾਵਾ ਤੇ ਹੋਰ ਹਾਜ਼ਰ ਕਵੀ ਕਵਿਤਾ ਪਾਠ ਕਰਨਗੇ। ਡਾ. ਰਾਹੁਲ ਰੁਪਾਲ (ਕਨਵੀਨਰ) (98726-75400), ਡਾ. ਜੋਗਿੰਦਰ ਸਿੰਘ ਨਿਰਾਲਾ (ਪ੍ਰਧਾਨ), ਏਮਨ ਸਿੰਘ ਰੁਪਾਲ, ਸਾਗਰ ਸਿੰਘ ਸਾਗਰ (ਜ. ਸਕੱਤਰ) ਪ੍ਰੋ. ਪ੍ਰੀਤਮ ਸਿੰਘ ਰਾਹੀ ਯਾਦਗਾਰੀ ਟਰੱਸਟ, ਅਦਾਰਾ ਮੁਹਾਂਦਰਾ ਅਤੇ ਸਮੂਹ ਮੈਂਬਰ, ਲਿਖਾਰੀ ਸਭਾ ਬਰਨਾਲਾ (ਰਜਿ.) ਨੇ ਸਭਨਾਂ ਨੂੰ ਪ੍ਰੋਗਰਾਮ ਚ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਹੈ।


