ਪ੍ਰਾਇਮਰੀ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਹੰਡਿਆਇਆ ਸਕੂਲ ਦੀ ਚੜ੍ਹਤ

ਹੰਡਿਆਇਆ, 16 ਨਵੰਬਰ (ਰਾਕੇਸ਼ ਜੇਠੀ) – ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਦੇ ਵਿਦਿਆਰਥੀਆਂ ਦੀ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਚੜ੍ਹਤ ਰਹੀ । ਸੈਂਟਰ ਹੈੱਡ ਟੀਚਰ ਤਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਖਿਡਾਰੀ ਵਿਦਿਆਰਥੀਆਂ ਨੇ ਹੈਂਡਬਾਲ ਮੁੰਡੇ ਅਤੇ ਕੁੜੀਆਂ ‘ਚ ਗੋਲਡ ਮੈਡਲ, ਯੋਗਾ ਟਰੇਡੀਸ਼ਨਲ ‘ਚ ਸ਼ਾਹਿਦ ਅਫਰੀਦੀ, ਆਰਟਿਸਟਿਕ ਯੋਗਾ ‘ਚ ਹਰਗੁਨ ਸਿੰਘ, ਰਿਧਮਿਕ ਯੋਗਾ ਚ ਨਵਜੋਤ ਸਿੰਘ ਅਤੇ ਸ਼ਾਹਿਦ ਅਫਰੀਦੀ, ਆਰਟਿਸਟਿਕ ਜਿਮਨਾਸਟਿਕ ਮੁੰਡੇ ‘ਚ ਸ਼ਾਹਿਦ ਅਫਰੀਦੀ, ਹਰਗੁਨ ਸਿੰਘ, ਨਵਜੋਤ ਸਿੰਘ, ਅਰਮਾਨ ਕਰੀਮ ਅਤੇ ਜੋਬਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਜੇਤੂ ਖਿਡਾਰੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਮੁਖੀ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ । ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ।


