ਸਕੂਲ ਚੀਮਾ ਜੋਧਪੁਰ ਵਿੱਚ ਅੱਖਾਂ ਦੀ ਰੌਸ਼ਨੀ ਦਾ ਵਿਸ਼ੇਸ਼ ਚੈੱਕਅਪ ਕੈਂਪ ਆਯੋਜਿਤ

PrimekhabarPunjab Chema

ਚੀਮਾ ਜੋਧਪੁਰ-14ਨਵੰਬਰ(ਰਾਕੇਸ਼ ਜੇਠੀ)-ਸਿਵਿਲ ਡਿਫੈਂਸ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਟੀ. ਬੇਨਿਥ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲਾ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਿਲੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਅੱਖਾਂ ਦੀ ਰੌਸ਼ਨੀ ਦੇ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ। ਇਸ ਲੜੀ ਦੇ ਤਹਿਤ ਅੱਜ ਪੀ.ਐਮ. ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿੱਚ ਅੱਖਾਂ ਦੀ ਰੌਸ਼ਨੀ ਦਾ ਵਿਸ਼ੇਸ਼ ਚੈੱਕਅਪ ਕੈਂਪ ਆਯੋਜਿਤ ਹੋਇਆ।

ਕੈਂਪ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸਿਪਲ ਅਨਿਲ ਕੁਮਾਰ ਦੀ ਅਗਵਾਈ ਹੇਠ ਹੋਈ। ਅੱਖਾਂ ਦੀ ਰੌਸ਼ਨੀ ਦੀ ਜਾਂਚ ਦੀ ਸੇਵਾ (ਪ੍ਰੇਮ ਆਈ ਹਸਪਤਾਲ) ਦੇ ਐਮ.ਡੀ. ਡਾ. ਰੂਪੇਸ਼ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਨੇ ਸੁਚੱਜੇ ਤਰੀਕੇ ਨਾਲ ਨਿਭਾਈ। ਕੈਂਪ ਵਿੱਚ 475ਵਿਦਿਆਰਥੀਆਂ ਦੀਆਂ ਅੱਖਾਂ ਦੀ ਚੈਕਿੰਗ ਕੀਤੀ ਗਈ। ਕੁਝ ਵਿਦਿਆਰਥੀਆਂ ਨੂੰ ਦਵਾਈ ਅਤੇ ਕੁਝ ਨੂੰ ਮੁਫ਼ਤ ਐਨਕਾਂ ਦੇਣ ਦੀ ਸਿਫਾਰਸ਼ ਕੀਤੀ ਗਈ।

ਸ਼ੁਰੂਆਤ ਤੋਂ ਪਹਿਲਾਂ ਪ੍ਰਿੰਸਿਪਲ ਅਨਿਲ ਕੁਮਾਰ ਅਤੇ ਡਾ. ਰੂਪੇਸ਼ ਸਿੰਗਲਾ ਨੇ ਬੱਚਿਆਂ ਨੂੰ ਮੋਬਾਇਲ ਅਤੇ ਟੈਲੀਵਿਜ਼ਨ ਦੀ ਵਧੇਰੇ ਵਰਤੋਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਅੱਖਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਿਕਤ ਹੋਣ ’ਤੇ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ। ਧੂੜ-ਮਿੱਟੀ ਅਤੇ ਮੱਖੀ-ਮੱਛਰ ਤੋਂ ਬਚਾਅ ਲਈ ਸਧਾਰਣ ਚਸ਼ਮੇ ਦੀ ਵਰਤੋਂ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ।ਇਸ ਕੈਂਪ ਵਿੱਚ ਸਿਵਿਲ ਡਿਫੈਂਸ ਟੀਮ ਦੇ ਹੇਠ ਲਿਖੇ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਿਰ ਰਹੇ—
ਮੁੱਖ ਵਾਰਡਨ ਮੋਹਿੰਦਰ ਕਪਿਲ,
ਪੋਸਟ ਵਾਰਡਨ ਅਖਿਲੇਸ਼ ਬੰਸਲ,
ਪੋਸਟ ਵਾਰਡਨ ਪਰਮੋਦ ਕਾਂਸਲ,
ਐਸ ਡਬਲਯੂ ਡਾ. ਪੰਮਪੋਸ਼ ਕੌਲ,
ਐਸ ਡਬਲਯੂ ਜਨਕ ਰਾਜ,
ਐਸ ਡਬਲਯੂ ਰਣਜੀਤ ਕੌਰ।

ਇਸ ਮੌਕੇ ਰਮਨਦੀਪ ਕੌਰ, ਨਵਦੀਪ ਸ਼ਰਮਾ, ਪਰਮਜੀਤ ਕੌਰ, ਜਸਮੇਲ ਸਿੰਘ, ਹਰਪ੍ਰੀਤ ਸਿੰਘ, ਗੁਰਮीत ਕੌਰ, ਪਾਇਲ ਗਰਗ, ਪੁਨਮ ਸ਼ਰਮਾ, ਬਲਵੀਰ ਸਿੰਘ, ਰਾਜੇਸ਼ ਕੁਮਾਰ, ਡਾ. ਜਤਿੰਦਰ ਜੋਸ਼ੀ, ਮਨਪ੍ਰੀਤ ਕੌਰ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

PrimekhabarPunjab

About The Author

You may have missed