ਜਤਿੰਦਰ ਜੋਸ਼ੀ ਨੂੰ SCERT, ਪੰਜਾਬ ਵੱਲੋਂ ਸਰਟੀਫਿਕੇਟ ਆਫ ਐਪਰੀਸੀਏਸ਼ਨ ਨਾਲ ਕੀਤਾ ਸਨਮਾਨਿਤ

ਬਰਨਾਲਾ-01ਨਵੰਬਰ (ਰਾਕੇਸ਼ ਜੇਠੀ)- ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੁਲਿਸ ਦੇ ਕੰਮਕਾਜ ਨਾਲ ਜਾਣੂ ਕਰਵਾਉਣ ਅਤੇ ਉਨ੍ਹਾਂ ਵਿੱਚ ਅਨੁਸ਼ਾਸ਼ਨ, ਜ਼ਿੰਮੇਵਾਰੀ ਤੇ ਸਮਾਜ ਪ੍ਰਤੀ ਸੇਵਾ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਟੂਡੈਂਟ ਪੁਲਿਸ ਕੈਡੇਟ ਸਕੀਮ ਤਹਿਤ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੋਧਪੁਰ ਬਰਨਾਲਾ ਵੱਲੋਂ ਕਈ ਸਰਾਹਣਯੋਗ ਗਤੀਵਿਧੀਆਂ ਕੀਤੀਆਂ ਗਈਆਂ।
ਇਸ ਪ੍ਰੋਗਰਾਮ ਦੇ ਸਫਲ ਸਚਾਲਨ ਲਈ ਕੰਪਿਊਟਰ ਫੈਕਲਟੀ ਸ਼੍ਰੀ ਜਤਿੰਦਰ ਜੋਸ਼ੀ ਨੂੰ ਕਮਿਊਨਟੀ ਅਫੇਅਰਜ਼ ਡਿਵੀਜ਼ਨ, ਪੰਜਾਬ ਪੁਲਿਸ ਅਤੇ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT), ਪੰਜਾਬ ਵੱਲੋਂ ਸਰਟੀਫਿਕੇਟ ਆਫ ਐਪਰੀਸੀਏਸ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਮਾਣਯੋਗ ਪ੍ਰਮਾਣ–ਪੱਤਰ ਸ਼੍ਰੀ ਗੁਰਪ੍ਰੀਤ ਦੇਓ, ਆਈ.ਪੀ.ਐਸ. (ਸਪੈਸ਼ਲ ਡੀ.ਜੀ.ਪੀ., ਕਮਿਊਨਟੀ ਅਫੇਅਰਜ਼ ਡਿਵੀਜ਼ਨ, ਪੰਜਾਬ) ਅਤੇ ਡਾ. ਸ਼੍ਰੁਤੀ ਸ਼ੁਕਲਾ, ਅਸਿਸਟੈਂਟ ਡਾਇਰੈਕਟਰ, ਐਸ.ਸੀ.ਈ.ਆਰ.ਟੀ. ਪੰਜਾਬ ਵੱਲੋਂ ਫਿਲੌਰ ਵਿਖੇ ਹੋਏ ਰਾਜ ਪੱਧਰੀ ਸਮਾਗਮ ਵਿੱਚ 30 ਅਕਤੂਬਰ 2025 ਨੂੰ ਪ੍ਰਦਾਨ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਸ਼੍ਰੀ ਜਤਿੰਦਰ ਜੋਸ਼ੀ ਨੂੰ ਇਸ ਉਪਲਬਧੀ ਲਈ ਮੁਬਾਰਕਬਾਦ ਦਿੱਤੀ ਗਈ ਤੇ ਉਨ੍ਹਾਂ ਦੇ ਵਿਦਿਆਰਥੀਆਂ ਵਿੱਚ ਅਨੁਸ਼ਾਸ਼ਨ ਅਤੇ ਸਮਾਜਕ ਜਾਗਰੂਕਤਾ ਵਧਾਉਣ ਵਾਲੇ ਯਤਨਾਂ ਦੀ ਖੂਬ ਪ੍ਰਸ਼ੰਸਾ ਕੀਤੀ ਗਈ।ਅੱਜ ਸਕੂਲ ਕੈਂਪਸ ਵਿੱਚ ਵੀ ਸਟਾਫ ਤੇ ਬੱਚਿਆ ਦੀ ਹਾਜਰੀ ਵਿੱਚ ਜਤਿੰਦਰ ਜੋਸ਼ੀ ਨੂੰ ਪ੍ਰਿੰਸੀਪਲ ਅਨਿਲ ਕੁਮਾਰ ਵਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਸਟਾਫ ਦੇ ਬਲਵੀਰ ਸਿੰਘ ਜਸਮੇਲ ਸਿੰਘ ਰਮਨਦੀਪ ਕੌਰ ਪਾਇਲ ਗਰਗ ਪੂਨਮ ਸ਼ਰਮਾ ਯੁਵਰਾਜ ਗੁਰਮੀਤ ਕੌਰ ਰਿਸ਼ੂ ਲਲਿਤਾ ਮਨਪ੍ਰੀਤ ਕੌਰ ਪਰਮਜੀਤ ਕੌਰ ਰਮਨਦੀਪ ਕੌਰ ਕੁਲਦੀਪ ਕੌਰ ਹਾਜਰ ਸਨ
