ਵਿਸ਼ਿਆਂ ਸਬੰਧੀ ਐਕਟੀਵਿਟੀ ਮੇਲੇ ਦਾ ਕੀਤਾ ਆਯੋਜਨ

PrimeKhabarOybhab Cheema

ਬਰਨਾਲਾ-14ਅਕਤੂਬਰ(ਰਾਕੇਸ਼ ਜੇਠੀ)- ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿੱਚ ਅੱਜ ਅੰਗਰੇਜ਼ੀ ਤੇ ਸਮਾਜਿਕ ਅਧਿਐਨ ਵਿਸ਼ਿਆਂ ਦਾ ਐਕਟਿਵਿਟੀ ਮੇਲਾ ਕਰਵਾਇਆ ਗਿਆ। ਇਹ ਮੇਲਾ ਪੀ.ਐਮ. ਸ਼੍ਰੀ ਯੋਜਨਾ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ। ਕਲਾਸ 6 ਤੋਂ 10 ਤੱਕ ਦੇ ਲਗਭਗ 300 ਵਿਦਿਆਰਥੀਆਂ ਨੇ ਇਸ ਮੇਲੇ ਵਿੱਚ ਵੱਖ-ਵੱਖ ਗਤੀਵਿਧੀਆਂ ਅਤੇ ਮਾਡਲ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਲਗਭਗ 150 ਮਾਡਲ ਵਿਖਾਏ ਗਏ, ਜਿਨ੍ਹਾਂ ਦੀ ਤਿਆਰੀ ਵਿੱਚ ਅਧਿਆਪਕ ਰਾਜੇਸ਼ ਕੁਮਾਰ, ਜਸਵੀਰ ਕੌਰ, ਉਪਾਸਨਾ ਸ਼ਰਮਾ, ਗਗਨਦੀਪ ਕੌਰ ਅਤੇ ਸੁਮਨ ਬਾਲਾ ਦਾ ਖਾਸ ਯੋਗਦਾਨ ਰਿਹਾ।
ਮੇਲੇ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਸੂਨੀਤ ਇੰਦਰ ਸਿੰਘ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਬਰਜਿੰਦਰਪਾਲ ਸਿੰਘ, ਪ੍ਰਿੰਸੀਪਲ ਡਾਇਟ ਬਰਨਾਲਾ ਮੁਨੀਸ਼ ਮੋਹਨ ਸ਼ਰਮਾ ਨੇ ਸਾਂਝੇ ਤੌਰ ਤੇ ਕੀਤਾ

ਨੀਰੰਜਨ ਸਿੰਘ ਚੀਮਾ, ਡਾਕਟਰ ਜਗਸੀਰ ਸਿੰਘ ਸਮੇਤ ਕਈ ਹੋਰ ਮਾਣਯੋਗ ਹਸਤੀਆਂ ਹਾਜ਼ਰ ਰਹੀਆਂ।ਪਿਛਲੇ ਦਿਨਾਂ ਵਿਗਿਆਨ, ਗਣਿਤ ਅਤੇ ਕਲਾ ਵਿਸ਼ਿਆਂ ਦੇ ਐਕਟਿਵਿਟੀ ਮੇਲੇ ਵੀ ਇਸ ਯੋਜਨਾ ਹੇਠ ਕਰਵਾਏ ਗਏ ਸਨ। ਇਸ ਮੌਕੇ ਜ਼ਿਲ੍ਹਾ ਰਿਸੋਰਸ ਮੈਂਟਰ ਕਮਲਦੀਪ, ਰਾਜੀਵ ਕੁਮਾਰ, ਰਾਜੇਸ਼ ਕੁਮਾਰ, ਜਗਸੀਰ ਸਿੰਘ, ਮੀਡੀਆ ਕੋਆਰਡੀਨੇਟਰ ਡਾ. ਜਤਿੰਦਰ ਜੋਸ਼ੀ, ਰੇਣੂ ਗਰਗ, ਰਿਸ਼ੂ ਰਾਣੀ, ਗੁਰਮੀਤ ਕੌਰ ਅਤੇ ਪਾਯਲ ਗਰਗ ਵੀ ਮੌਜੂਦ ਸਨ।
ਸਕੂਲ ਪ੍ਰਿੰਸੀਪਲ ਅਨੀਲ ਕੁਮਾਰ ਨੇ ਸਾਰੇ ਅਤਿਥੀਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਕਲਾ ਦੀ ਪ੍ਰਸ਼ੰਸਾ ਕੀਤੀ। ਬੱਚਿਆ ਨੂੰ ਵੀ ਮਹਿਮਾਨਾਂ ਦੇ ਸਕੂਲ ਪਹੁੰਚਣ ਨਾਲ ਹੱਲਾਸ਼ੇਰੀ ਮਿਲੀ

About The Author

You may have missed